ਸਿਡਨੀ, ਆਸਟ੍ਰੇਲੀਆ ਦੇ ਸਭ ਤੋਂ ਨੌਜਵਾਨ ਟੈਸਟ ਕ੍ਰਿਕਟਰ ਤੇ ਕਪਤਾਨ ਇਯਾਨ ਕ੍ਰੈਗ ਦਾ ਕੈਂਸਰ ਨਾਲ ਲੜਾਈ ਲੜਨ ਤੋਂ ਬਾਅਦ 79 ਸਾਲ ਦੀ ਉਮਰ 'ਚ ਐਤਵਾਰ ਨੂੰ ਸਿਡਨੀ 'ਚ ਦੇਹਾਂਤ ਹੋ ਗਿਆ। ਕ੍ਰੈਗ ਸਿਰਫ 16 ਸਾਲ ਦੀ ਉਮਰ 'ਚ ਬਲੂਜ ਵਲੋਂ ਕ੍ਰਿਕਟ ਮੈਦਾਨ 'ਚ ਉਤਰੇ ਸਨ। ਐੱਮ. ਸੀ. ਜੀ. 'ਚ ਸਾਲ 1953 'ਚ ਫਰਵਰੀ 'ਚ 17 ਸਾਲਾ ਕ੍ਰੈਗ ਨੂੰ ਦੱਖਣ ਅਫਰੀਕਾ ਖਿਲਾਫ ਸ਼ੁਰੂਆਤ ਕਰਦੇ ਹੋਏ ਦੇਖਣ ਲਈ ਸਟੇਡੀਅਮ 'ਚ 47 ਹਜ਼ਾਰ ਦਰਸ਼ਕ ਮੌਜੂਦ ਸਨ। ਕੌਮਾਂਤਰੀ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਕ੍ਰੈਗ ਸਭ ਤੋਂ ਨੌਜਵਾਨ ਆਸਟ੍ਰੇਲੀਆਈ ਖਿਡਾਰੀ ਹਨ। ਟੈਸਟ ਕ੍ਰਿਕਟ 'ਚ ਕ੍ਰੈਗ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਨੂੰ ਨਵਾਂ ਬ੍ਰਾਡਮੈਨ ਵੀ ਕਿਹਾ ਜਾਣ ਲੱਗਿਆ ਸੀ।
ਫੇਡਰਰ ਫਾਈਨਲ 'ਚ, ਜੋਕੋਵਿਕ ਨਾਲ ਹੋਵੇਗੀ ਟੱਕਰ
NEXT STORY