ਮੁੰਬਈ- ਮਸ਼ਹੂਰ ਅਮਰੀਕੀ ਟੀਵੀ ਹਸਤੀ ਕਿਮ ਕਰਦਾਸ਼ੀਆਂ ਭਾਰਤੀ ਰਿਐਲਟੀ ਟੀਵੀ ਸ਼ੋਅ ਬਿੱਗ ਬੌਸ 'ਚ ਨਜ਼ਰ ਆਵੇਗੀ। ਕਲਰਸ ਚੈਨਲ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਿਮ ਸਾੜੀ ਪਾ ਕੇ ਬਿੱਗ ਬੌਸ ਹਾਊਸ 'ਚ ਜਾਵੇਗੀ ਅਤੇ ਪ੍ਰਤੀਯੋਗੀਆਂ ਦੇ ਨਾਲ ਕੁਝ ਸਮੇਂ ਬਿਤਾਏਗੀ। ਉਹ 22 ਨਵੰਬਰ ਨੂੰ ਬਿੱਗ ਬੌਸ ਹਾਊਸ 'ਚ ਨਜ਼ਰ ਆਵੇਗੀ। ਕਿਮ ਭਾਰਤ 'ਚ ਇਕ ਅੰਤਰਰਾਸ਼ਟਰੀ ਬ੍ਰਾਂਡ ਦਾ ਪ੍ਰਫਿਊਮ ਲਾਂਚ ਕਰਨ ਲਈ ਆ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਵਿਆਹ 'ਚ ਵੀ ਸ਼ਾਮਲ ਹੋਵੇਗੀ। 21 ਨਵੰਬਰ ਨੂੰ ਇਸ ਰਿਸੈਪਸ਼ਨ ਦਾ ਆਯੋਜਨ ਮੁੰਬਈ 'ਚ ਕੀਤਾ ਜਾਵੇਗਾ।
ਬੇਟੀ ਲਈ ਟਾਪੂ ਖਰੀਦਣ ਦੀ ਤਿਆਰੀ ਕਰ ਰਹੀ ਹੈ ਕਿਮ
NEXT STORY