ਮੁੰਬਈ/ਜਲੰਧਰ-ਬਾਲੀਵੁੱਡ ਇੰਡਸਟਰੀ ਦੀ 90 ਦੇ ਦਹਾਕੇ ਦੀ ਸੁਪਰ ਸਟਾਰ ਅਭਿਨੇਤਰੀ ਮਮਤਾ ਕੁਲਕਰਣੀ ਡਰੱਗ ਤਸਕਰੀ ਦੇ ਦੋਸ਼ਾਂ 'ਚ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਬੀਤੇ ਦਿਨੀਂ ਮਮਤਾ ਦੇ ਕੀਨੀਆ ਸਥਿਤ ਘਰ 'ਚ ਪੁਲਸ ਨੇ ਛਾਪਾ ਮਾਰ ਕੇ ਉਸ ਦੇ ਸਾਥੀ ਵਿਜੇਗਿਰੀ ਆਨੰਦਗਿਰੀ ਗੋਸਵਾਮੀ ਅਤੇ ਮਮਤਾ ਨੂੰ ਗ੍ਰਿਫਤਾਰ ਕਰ ਲਿਆ ਸੀ। ਮਮਤਾ ਨੂੰ ਤਾਂ ਪੁਲਸ ਨੇ ਛੱਡ ਦਿੱਤਾ ਪਰ ਉਸ ਦਾ ਸਾਥੀ ਅਜੇ ਵੀ ਪੁਲਸ ਦੀ ਹਿਰਾਸਤ 'ਚ ਹੈ।
ਅਸਲ 'ਚ ਮਮਤਾ ਦੀ ਪ੍ਰੇਮ ਕਹਾਣੀ ਨੇ ਹੀ ਉਸ ਨੂੰ ਮੁੰਬਈ ਤੋਂ ਦੁਬਈ ਅਤੇ ਫਿਰ ਦੁਬਈ ਤੋਂ ਕੀਨੀਆ ਪਹੁੰਚਾ ਦਿੱਤਾ ਸੀ। 1996 'ਚ ਫਿਲਮੀ ਦੁਨੀਆ ਦੇ ਲੋਕਾਂ 'ਚ ਵਿਜੇਗਿਰੀ ਉਰਫ ਵਿੱਕੀ ਦਾ ਨਾਂ ਗੂੰਜ ਰਿਹਾ ਸੀ। ਵਿੱਕੀ ਦਾ ਨਾਂ ਅੰਡਰ ਵਰਲਡ 'ਚ ਮਸ਼ਹੂਰ ਸੀ ਅਤੇ ਉਸ ਦਾ ਦੁਬਈ 'ਚ ਹੋਟਲ ਸੀ। ਵਿੱਕੀ ਮਮਤਾ ਨੂੰ ਮਿਲਣ ਦੀ ਇੱਛਾ ਕਾਰਨ ਖੁਦ ਉਸ ਨੂੰ ਫੋਨ ਕਰਦਾ ਹੁੰਦਾ ਸੀ।
ਡਰੱਗ ਤਸਕਰੀ ਦੇ ਮਾਮਲੇ 'ਚ ਜਦੋਂ 1996-97 'ਚ ਪੁਲਸ ਨੇ ਵਿੱਕੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸ ਨੇ ਖਾਣਾ-ਪੀਣਾ ਛੱਡ ਦਿੱਤਾ। ਉਸ ਸਮੇਂ ਮਮਤਾ ਮੁੰਬਈ ਛੱਡ ਕੇ ਦੁਬਈ ਵਿੱਕੀ ਨੂੰ ਮਿਲਣ ਪਹੁੰਚ ਗਈ ਅਤੇ ਫਿਰ ਵਿੱਕੀ ਨੂੰ ਜੇਲ 'ਚ ਛੁਡਾਉਣ ਦੀਆਂ ਕੋਸ਼ਿਸ਼ਾਂ ਨੇ ਉਸ ਨੂੰ ਗਲੈਮਰ ਦੀ ਦੁਨੀਆ ਤੋਂ ਜੋਗਣ ਬਣਾ ਦਿੱਤਾ ਸੀ।
ਇਸ ਤੋਂ ਬਾਅਦ ਉਹ ਕੀਨੀਆ ਚਲੀ ਗਈ ਅਤੇ ਵਿੱਕੀ ਦੇ ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਉਸ ਨਾਲ ਲਿਵ ਇਨ ਰਿਲੇਸ਼ਨ 'ਚ ਰਹਿਣ ਲੱਗੀ। ਪਿਛਲੇ ਦਿਨੀਂ ਕੀਨੀਆ ਸਥਿਤ ਮਮਤਾ ਦੇ ਘਰ ਛਾਪਾ ਪਿਆ ਤਾਂ ਪੁਲਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਪੁਲਸ ਨੇ ਮਮਤਾ ਨੂੰ ਛੱਡ ਦਿੱਤਾ ਪਰ ਗ੍ਰਿਫਤਾਰ ਕੀਤੇ ਗਏ ਵਿੱਕੀ ਗੋਸਵਾਮੀ ਨੂੰ ਪੁਲਸ ਨੇ 21 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ।
ਬਿਨਾਂ ਬੁਆਏਫ੍ਰੈਂਡ ਅਰਪਿਤਾ ਦੇ ਵਿਆਹ 'ਚ ਹਾਜ਼ਰ ਹੋਵੇਗੀ ਕੈਟਰੀਨਾ
NEXT STORY