ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਦਾ ਆਖਿਰਕਾਰ ਉਹ ਖਾਸ ਦਿਨ ਆ ਹੀ ਗਿਆ ਜਿਸ ਦੀ ਕਈ ਦਿਨਾਂ ਤੋਂ ਚਰਚਾ ਹੋ ਰਹੀ ਸੀ। ਅੱਜ ਅਰਪਿਤਾ ਦੇ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਲਿਸਟ 'ਚ ਖਾਨ ਪਰਿਵਾਰ ਦੇ ਬਹੁਤ ਕਰੀਬ ਲੋਕਾਂ ਦੇ ਨਾਂ ਸ਼ਾਮਲ ਹਨ। ਵਿਆਹ 'ਚ ਸਲਮਾਨ ਦੇ ਕਰੀਬ ਰਹੀ ਕੈਟਰੀਨਾ ਵੀ ਸ਼ਾਮਲ ਹੋਵੇਗੀ ਪਰ ਖਬਰ ਹੈ ਕਿ ਹਰ ਥਾਂ ਕੈਟ ਨਾਲ ਦੇਣ ਵਾਲੇ ਉਨ੍ਹਾਂ ਦੇ ਬੁਆਏਫ੍ਰੈਂਡ ਰਣਵੀਰ ਕਪੂਰ ਇਥੇ ਨਹੀਂ ਆਉਣਗੇ।
ਜ਼ਿਕਰਯੋਗ ਹੈ ਕਿ ਇਨੀਂ ਦਿਨੀਂ ਰਣਵੀਰ ਕਪੂਰ ਫਿਲਮ 'ਰੋਏ' ਦੀ ਸ਼ੂਟਿੰਗ 'ਚ ਰੁਝੇ ਹੋਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਨੇ ਰਣਵੀਰ ਕਪੂਰ ਨੂੰ ਵਿਆਹ ਲਈ ਸੱਦਾ ਹੀ ਨਹੀਂ ਭੇਜਿਆ ਹੈ। ਇਸ ਵਿਆਹ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਣਗੇ। ਅਰਪਿਤਾ ਦਾ ਵਿਆਹ ਦਿੱਲੀ ਦੇ ਆਯੂਸ਼ ਸ਼ਰਮਾ ਨਾਲ ਹੈਦਰਾਬਾਦ ਦੇ 'ਫਲਕਨੁਮਾ' ਪੈਲਿਸ 'ਚ ਅੱਜ ਹੋਣ ਜਾ ਰਿਹਾ ਹੈ। ਅਰਪਿਤਾ ਦੇ ਵਿਆਹ 'ਚ ਆਮਿਰ ਖਾਨ, ਸ਼ਾਹਰੁਖ ਖਾਨ, ਬਚਨ ਪਰਿਵਾਰ ਸਮੇਤ ਹੋਰ ਕਈ ਸਿਤਾਰੇ ਸ਼ਾਮਲ ਹੋਣਗੇ।
'ਬਿੱਗ ਬੌਸ' ਸੀਜ਼ਨ-9 ਤੋਂ ਵੱਖ ਹੋ ਸਕਦੈ ਸਲਮਾਨ
NEXT STORY