ਮੁੰਬਈ- ਮੁੰਬਈ ਪੁਲਸ ਨੇ ਹਾਲ ਹੀ 'ਚ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਇਕ ਅਜਿਹੇ ਗੈਂਗ ਨੂੰ ਫੜਿਆ ਹੈ ਜਿਨ੍ਹਾਂ ਦਾ ਉਦੇਸ਼ ਫਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰਨਾ ਸੀ। ਪੁਲਸ ਮੁਤਾਬਕ ਗੈਂਗਸਟਰ ਰਵਿ ਪੁਜਾਰੀ ਦੇ ਕਹਿਣ 'ਤੇ ਇਹ ਗੈਂਗ ਮਹੇਸ਼ ਭੱਟ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕਰਨ 'ਚ ਲੱਗਿਆ ਹੋਇਆ ਸੀ। ਪੁਲਸ ਨੇ ਇਸ ਗੈਂਗ ਦੇ ਸ਼ੂਟਰਾਂ ਨੂੰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਹੈ। ਇਸ 'ਤੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਸਤ 'ਚ ਫਿਲਮ ਨਿਰਮਾਤਾ ਕਰੀਮ ਮੋਰਾਨੀ ਦੇ ਘਰ ਹੋਈ ਫਾਈਰਿੰਗ 'ਚ ਵੀ ਇਸ ਗੈਂਗ ਦਾ ਹੱਥ ਸੀ।
ਐੱਸ. ਪੀ. ਸੁਨਿਲ ਦੇਸ਼ਮੁਖ ਤੇ ਵਾਹਨ ਚੋਰੀ ਵਿਭਾਗ ਦੇ ਇਨਸਪੈਕਟਰ ਜਗਦੀਸ਼ ਸਾਹਿਰਲ ਨੇ 15 ਨਵੰਬਰ ਨੂੰ ਖਾਰ ਇਲਾਕੇ ਤੋਂ ਇੰਨਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇਹ ਗੈਂਗ ਮਹੇਸ਼ਾ ਭੱਟ ਤੇ ਉਨ੍ਹਾਂ ਦੇ ਭਰਾ ਮੁਕੇਸ਼ ਭੱਟ ਦੇ ਬੇਟੇ ਨੂੰ ਮਾਰਨਾ ਚਾਹੁੰਦਾ ਸੀ। ਸੂਤਰਾਂ ਮੁਤਾਬਕ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਗੈਂਗ ਦਾ ਇਕ ਮੈਂਬਰ ਖਾਰ ਦੀ ਉਸ ਬਿਲਡਿੰਗ 'ਚ ਚੌਕੀਦਾਰੀ ਲਈ ਇੰਟਰਵਿਊ ਦੇਣ ਗਿਆ ਸੀ ਜਿਥੇ ਮਹੇਸ਼ ਭੱਟ ਦਾ ਦਫਤਰ ਹੈ। ਉਹ ਜਾਣਦੇ ਸਨ ਕਿ ਭੱਟ ਦੇ ਨੇੜੇ ਹਮੇਸ਼ਾ ਪੁਲਸ ਦਾ ਘੇਰਾ ਰਹਿੰਦਾ ਹੈ ਅਤੇ ਉਹ ਇਸ ਤਰ੍ਹਾਂ ਬਿਲਡਿੰਗ 'ਚ ਚੌਕੀਦਾਰ ਬਣ ਕੇ ਆਪਣੀ ਯੋਜਨਾ ਨੂੰ ਅੰਜਾਮ ਦੇ ਪਾਉਣਗੇ।
ਸੂਤਰਾਂ ਮੁਤਾਬਕ, ''ਪੁਲਸ ਅਧਿਕਾਰੀਆਂ ਸੂਚਨਾਂ ਮਿਲੀ ਸੀ ਕਿ ਉਨ੍ਹਾਂ 7 ਬਦਮਾਸ਼ਾਂ ਤੋਂ ਲੈਸ ਹੈ ਅਤੇ ਇਹ ਕਿਸੇ ਮਸ਼ਹੂਰ ਬਾਲੀਵੁੱਡ ਹਸਤੀ ਨੂੰ ਮਾਰਕੇ ਇੰਡਸਟਰੀ ਨੂੰ ਆਪਣਾ ਸਿੱਕਾ ਜਮਾਉਣਾ ਚਾਹੁੰਦੇ ਸਨ ਤਾਂ ਕਿ ਬਾਅਦ 'ਚ ਉਹ ਦੂਜੀ ਵਸੂਲੀ ਕਰ ਸਕਣ।'' ਪੁਲਸ ਨੇ ਇਸ ਗੈਂਗ ਦੇ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ 4 ਬੰਦੂਕਾਂ ਅਤੇ 11 ਲੱਖ ਰੁਪਏ ਬਰਾਮਦ ਕੀਤੇ ਹਨ।
ਇਸ਼ਕ 'ਚ ਹੀਰੋਇਨ ਤੋਂ ਜੋਗਣ ਬਣ ਗਈ ਸੀ ਮਮਤਾ ਕੁਲਕਰਣੀ!
NEXT STORY