ਕੋਲਕਾਤਾ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਿਹਾ ਕਿ ਉਹ ਮੁੜ ਤੋਂ ਬਚਪਨ 'ਚ ਪਰਤਣਾ ਚਾਹੁੰਦੇ ਹਨ। ਬਿੱਗ ਬੀ ਨੇ ਇਥੇ ਕਿਹਾ ਕਿ ਉਹ ਜਦੋਂ ਬੱਚੇ ਸਨ ਤਾਂ ਮਾਤਾ-ਪਿਤਾ ਪੁੱਛਿਆ ਕਰਦੇ ਸਨ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ?
ਉਸ ਸਮੇਂ ਸਾਡੇ ਕੋਲ ਇਸ ਦਾ ਜਵਾਬ ਨਹੀਂ ਹੁੰਦਾ ਸੀ ਪਰ ਹੁਣ 73 ਸਾਲਾ ਅਮਿਤਾਭ ਬੱਚਨ ਨੇ ਕਿਹਾ ਕਿ ਸਾਨੂੰ ਇਸ ਦਾ ਜਵਾਬ ਮਿਲ ਗਿਆ ਹੈ। ਉਹ ਦੁਬਾਰਾ ਬੱਚਾ ਬਣਨਾ ਚਾਹੁੰਦੇ ਹਨ। ਇਸ ਦੌਰਾਨ ਅਮਿਤਾਭ ਨੇ 1960 ਦੇ ਦਹਾਕੇ ਦੇ ਕੋਲਕਾਤਾ 'ਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਦਿਨ ਸਭ ਤੋਂ ਸੋਹਣੇ ਤੇ ਦੇਸ਼ ਦੇ ਸਭ ਤੋਂ ਜ਼ਿਆਦਾ ਚਹਿਲ-ਪਹਿਲ ਵਾਲੇ ਦਿਨ ਸਨ। ਉਨ੍ਹਾਂ ਕਿਹਾ ਕਿ ਅਸੀਂ ਬਚਪਨ ਤੇ ਜਵਾਨੀ ਦੇ ਦਿਨਾਂ 'ਚ ਕਾਫੀ ਸਾਰੀਆਂ ਚੀਜ਼ਾਂ ਕੀਤੀਆਂ, ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਅਰਪਿਤਾ ਦੇ ਵਿਆਹ ਤੋਂ ਪਹਿਲਾਂ ਹੋਣ ਵਾਲੇ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ
NEXT STORY