ਮੁੰਬਈ- ਸਲਮਾਨ ਖਾਨ ਦੀ ਭੈਣ ਅਰਪਿਤਾ ਲਈ ਆਖਿਰਕਾਰ ਉਹ ਖਾਸ ਦਿਨ ਆ ਹੀ ਗਿਆ ਜਿਸ ਦੀ ਚਰਚਾ ਬਹੁਤ ਸਮੇਂ ਤੋਂ ਚੱਲ ਰਹੀ ਹੈ। ਦਿੱਲੀ ਦੇ ਆਯੂਸ਼ ਸ਼ਰਮਾ ਨਾਲ ਅੱਜ ਅਰਪਿਤਾ ਦਾ ਵਿਆਹ ਹੋਣ ਜਾ ਰਿਹਾ ਹੈ। ਇਹ ਵਿਆਹ ਹੈਦਰਾਬਾਦ ਦੇ ਫਲਕਨੁਮਾ ਪੈਲੇਸ 'ਚ ਹੋ ਰਿਹਾ ਹੈ। ਇਸ ਵਿਆਹ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਣਗੇ। ਵਿਆਹ ਦੇ ਸਾਰੇ ਬੰਦੋਬਸਤ ਕੀਤੇ ਹੋਏ ਹਨ। ਹੋਣ ਵੀ ਕਿਉਂ ਨਾ ਸਲਮਾਨ ਖਾਨ ਬਾਲੀਵੁੱਡ ਦੇ ਸੁਪਰਸਟਾਰ ਹਨ। ਇਸ ਤੋਂ ਪਹਿਲਾਂ ਵਿਆਹ ਨਾਲ ਜੁੜੀ ਹਰ ਖਬਰ, ਹਰ ਫੰਕਸ਼ਨ, ਰੋਕਾ, ਅਰਪਿਤਾ ਦੇ ਗ੍ਰਹਿ ਪ੍ਰਵੇਸ਼ ਅਤੇ ਹਲਦੀ ਤੋਂ ਲੈ ਕੇ ਮਹਿੰਦੀ ਤੱਕ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ।
ਅੱਜ ਅਸੀਂ ਤੁਹਾਨੂੰ ਵਿਆਹ ਤੋਂ ਪਹਿਲਾਂ ਹੋਣ ਵਾਲੇ ਪ੍ਰੋਗਰਾਮ ਦੀਆਂ ਕੁਝ ਹੋਰ ਤਸਵੀਰਾਂ ਦਿਖਾ ਰਹੇ ਹਾਂ। ਇਨ੍ਹਾਂ ਤਸਵੀਰਾਂ 'ਚ ਪੂਰਾ ਖਾਨ ਪਰਿਵਾਰ ਅਰਪਿਤਾ ਦੇ ਵਿਆਹ ਲਈ ਹੈਦਰਾਬਾਦ ਏਅਰੋਪਟ ਤੋਂ ਰਵਾਨਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਏਅਰਪੋਟ 'ਤੇ ਸਲਮਾਨ ਖਾਨ ਦਾ ਲਾਲ ਗੁਲਦਸਤੇ ਨਾਲ ਸੁਆਗਤ ਕਰਦੇ ਲੋਕ ਦਿਖਾਈ ਦਿੱਤੇ। ਉਥੇ ਹੀ ਪਾਰਟੀ ਲਈ ਤਿਆਰ ਹੁੰਦੀ ਸਲਮਾਨ ਖਾਨ ਦੀ ਭਾਬੀ ਮਲਾਇਕਾ ਅਰੋੜਾ ਬਹੁਤ ਹੀ ਸੋਹਣੀ ਦਿਖ ਰਹੀ ਹੈ। ਸਾਰਾ ਪਰਿਵਾਰ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਵਿਆਹ 'ਚ ਲੱਗਭਗ 300 ਮਹਿਮਾਨਾਂ ਦੇ ਆਉਣ ਦੀ ਸੰਭਾਵਨਾ ਹੈ ਜਿਸ 'ਚ ਬਾਲੀਵੁੱਡ ਤੇ ਟਾਲੀਵੁੱਡ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਹੋਣਗੀਆਂ। ਸਲਮਾਨ ਨੇ 2 ਦਿਨ ਲਈ ਹੋਟਲ ਬੁੱਕ ਕਰਵਾਉਣ ਦੇ 2 ਕਰੋੜ ਰੁਪਏ ਦਿੱਤੇ ਹਨ। ਹੋਟਲ 'ਚ ਸੁਰੱਖਿਆ ਦੇ ਵੱਡੇ ਵੱਡੇ ਬੰਦੋਬਸਤ ਕੀਤੇ ਗਏ ਹਨ। ਵਿਆਹ ਸਮਾਰੋਹ 'ਚ ਹੈਦਾਰਬਾਦੀ ਬਿਰਆਨੀ, ਹਲੀਮ ਅਤੇ ਹੋਰ ਮਸ਼ਹੂਰ ਪਕਵਾਨ ਮਹਿਮਾਨਾਂ ਨੂੰ ਪਰੋਸੇ ਜਾਣਗੇ।
ਮਹੇਸ਼ ਭੱਟ ਨੂੰ ਮਾਰਨ ਲਈ ਇਸ ਗੈਂਗ ਨੂੰ ਮਿਲੀ ਸੀ 11 ਲੱਖ ਦੀ ਸੁਪਾਰੀ
NEXT STORY