ਸੁਵਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਸਵਾਧੀਨਤਾ ਸੰਗਰਾਮ ਦੀ ਯੋਧਾ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੀ 180ਵੀਂ ਜਯੰਤੀ 'ਤੇ ਉਨ੍ਹਾਂ ਨੇ ਸ਼ਰਧਾਪੂਰਵਕ ਨਮਨ ਕੀਤਾ।
ਤਿੰਨ ਦੇਸ਼ਾਂ ਦੀ ਯਾਤਰਾ ਅੰਤਿਮ ਪੜਾਅ 'ਚ ਫਿਜੀ ਦੀ ਰਾਜਧਾਨੀ ਸੁਵਾ 'ਚ ਮੋਦੀ ਨੇ ਟਵਿੱਟਰ 'ਤੇ ਇਸ ਮਹਾਨਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਕਿ ਮੈਂ ਰਾਣੀ ਲਕਸ਼ਮੀਬਾਈ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕਰਦਾ ਹਾਂ। ਉਹ ਸਾਹਸ ਨਾਲ ਬਣ ਗਈ ਸੀ। ਉਨ੍ਹਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰੇਕ ਭਾਰਤੀ ਨੂੰ ਪ੍ਰੇਰਨਾ ਦਿੰਦੀ ਹੈ।
ਰਾਣੀ ਲਕਸ਼ਮੀ ਦਾ ਜਨਮ 19 ਨਵੰਬਰ 1835 ਨੂੰ ਵਾਰਾਣਸੀ ਦੇ ਭਦੈਨੀ 'ਚ ਮਰਾਠਾ ਸਰਦਾਰ ਮੋਰੋਪੰਤ ਤਾਂਬੇ ਅਤੇ ਸ਼੍ਰੀਮਤੀ ਭਾਗੀਰਥੀ ਬਾਈ ਦੀ ਸੰਤਾਨ ਦੇ ਰੂਪ 'ਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਮਨਿਕਰਣਿਕਾ ਸੀ। 1842 'ਚ ਉਨ੍ਹਾਂ ਦਾ ਵਿਆਹ ਝਾਂਸੀ ਮਰਾਠਾ ਰਾਜਾ ਗੰਗਾਧਰ ਰਾਵ ਨਿਬਾਲਕਰ ਦੇ ਨਾਲ ਹੋਇਆ ਸੀ, ਜਿਨ੍ਹਾਂ ਦੀ 1853 'ਚ ਮੌਤ ਹੋਣ ਤੋਂ ਬਾਅਦ ਉਨ੍ਹਾਂ ਨੇ ਸੂਬੇ ਦੀ ਸੱਤਾ ਦੀ ਵਾਗਡੋਰ ਸੰਭਾਲੀ ਸੀ।
ਰਾਜਾ ਗੰਗਾਧਰ ਰਾਵ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਝਾਂਸੀ ਨੂੰ ਹੜੱਪਣ ਦਾ ਸਾਹਸ ਕੀਤਾ ਪਰ ਰਾਣੀ ਦੇ ਪਰਾਕਰਮ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਬਾਅਦ 'ਚ ਰਾਣੀ ਲਕਸ਼ਮੀਬਾਈ ਨੇ ਦਿੱਲੀ ਦੇ ਸਮਰਾਟ ਬਹਾਦੁਰਸ਼ਾਹ ਜਫਰ ਦੀ ਅਗਵਾਈ 'ਚ 1857 ਦੀ ਕ੍ਰਾਂਤੀ 'ਚ ਸ਼ਿਰਕਤ ਕੀਤੀ। ਅੰਗਰੇਜ਼ਾਂ ਨਾਲ ਝਾਂਸੀ 'ਚ ਘਮਾਸਾਨ ਜੰਗ ਤੋਂ ਬਾਅਦ ਕਾਲਪੀ ਅਤੇ ਆਖਿਰ 'ਚ ਗਵਾਲੀਅਰ 'ਚ ਵੀ ਉਨ੍ਹਾਂ ਦਾ ਮੁਕਾਬਲਾ ਹੋਇਆ ਪਰ ਗਵਾਲੀਅਰ ਨਰੇਸ਼ ਵਲੋਂ ਧੋਖਾ ਦਿੱਤੇ ਜਾਣ ਕਾਰਨ ਰਾਣੀ ਅੰਗਰੇਜ਼ਾਂ ਨਾਲ ਘਿਰ ਗਈ ਅਤੇ 18 ਜੂਨ 1858 ਨੂੰ ਉਹ ਗਵਾਲੀਅਰ 'ਚ ਜੰਗੀ ਖੇਤਰ 'ਚ ਉਸ ਦੀ ਮੌਤ ਹੋ ਗਈ।
ਐਮੇਚਿਉਰ ਕਬੱਡੀ ਫੈਡਰੇਸ਼ਨ ਇੰਡੀਆ ਦੇ ਚੈਅਰਮੈਨ ਗੁਰਮੇਲ ਸਿੰਘ ਦੀ ਨਿਯੁਕਤੀ ਦਾ ਸਵਾਗਤ (ਦੇਖੋ ਤਸਵੀਰਾਂ)
NEXT STORY