ਮਿਲਾਨ- (ਸਾਬੀ ਚੀਨੀਆ)-ਐਮੇਚਿਉਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨ ਮ੍ਰਦੁਲ ਭਦੌਰੀਆ ਵਲੋਂ ਪਹਿਲਵਾਨ ਗੁਰਮੇਲ ਸਿੰਘ ਨੂੰ ਐਮੇਚਿਉਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੀ ਸਰਕਲ ਸਟਾਈਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਹਿਲਵਾਨ ਦੀ ਚੇਅਰਮੈਨ ਵਜੋ ਹੋਈ ਨਿਯੁਕਤੀ ਦਾ ਇਟਲੀ ਦੇ ਕਬੱਡੀ ਪ੍ਰਮੋਟਰਾਂ ਭਾਰਤ ਪ੍ਰਕਾਸ਼ ਪਾਸ਼ੀ, ਮਨਜੀਤ ਸਿੰਘ ਜੱਸੋਮਜਾਰਾ, ਮਦਨ ਲਾਲ ਬੰਗੜ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਰੋਮ ਦੇ ਹੋਰਨਾਂ ਅਹੁਦੇਦਾਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ । ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਭਾਰਤ ਪ੍ਰਕਾਸ਼ ਪਾਸ਼ੀ ਨੇ ਆਖਿਆ ਕਿ ਪਹਿਲਵਾਨ ਗੁਰਮੇਲ ਸਿੰਘ ਦੀ ਕਬੱਡੀ ਨੂੰ ਵੱਡੀ ਦੇਣ ਹੈ ਅਤੇ ਉਨ੍ਹਾਂ ਦਾ ਕਬੱਡੀ ਪ੍ਰਤੀ ਲਗਾਉ ਕਿਸੇ ਤੋਂ ਲੁਕਿਆ ਨਹੀ ਅਜਿਹੀ ਸਥਿਤੀ 'ਚ ਪਹਿਲਵਾਨ ਦੀ ਨਿਯੁਕਤੀ ਨੂੰ ਕਬੱਡੀ ਦੇ ਸੁਨਹਿਰੀ ਭੱਵਿਖ ਵਜੋਂ ਵੇਖਿਆ ਜਾ ਰਿਹਾ ਹੈ।
ਸੋਮਾਲੀਆ 'ਚ ਇਕ ਪੱਤਰਕਾਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ
NEXT STORY