ਵਾਸ਼ਿੰਗਟਨ— ਵਿਸ਼ਵ ਬੈਂਕ ਨੇ ਖਤਰਨਾਕ ਬੀਮਾਰੀ ਇਬੋਲਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ 3 ਅਫਰੀਕੀ ਦੇਸ਼ਾਂ ਦੇ ਲਈ 28.50 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰਿਪੋਰਟ ਅਨੁਸਾਰ ਇਹ ਰਾਸ਼ੀ ਵਿਸ਼ਵ ਬੈਂਕ ਵੱਲੋਂ ਤਿੰਨ ਦੇਸ਼ਾਂ ਗਿਨੀ, ਲਾਈਬੇਰੀਆ ਅਤੇ ਸਿਏਰਾ ਲਿਓਨ ਦੇ ਲਈ ਪਹਿਲਾਂ ਤੋਂ ਐਲਾਨੀ ਗਈ ਇਕ ਅਰਬ ਡਾਲਰ ਦੀ ਸਹਾਇਤਾ ਰਾਸ਼ੀ ਦਾ ਇਕ ਹਿੱਸਾ ਹੈ।
ਵਿਸ਼ਵ ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਧਨ ਨਾਲ ਇਨ੍ਹਾਂ ਤਿੰਨ ਦੇਸ਼ਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਹਤ ਕਰਮੀਆਂ ਦੀ ਨਿਯੁਕਤੀ ਕੀਤੀ ਜਾਵੇਗੀ ਤਾਂ ਜੋ ਇਸ ਖਤਰਨਾਕ ਬੀਮਾਰੀ ਦੀ ਛੇਤੀ ਤੋਂ ਛੇਤੀ ਜਾਂਚ ਹੋ ਸਕੇ ਤੇ ਇਸ ਦਾ ਉੱਚਿਤ ਇਲਾਜ ਕੀਤਾ ਜਾ ਸਕੇ।
ਵਿਸ਼ਵ ਬੈਂਕ ਦੇ ਪਹਿਲਾਂ ਵਿਸ਼ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਇਬੋਲਾ ਤਿੰਨ ਦੇਸ਼ਾਂ ਤੋਂ ਇਲਾਵਾ ਇਸ ਦੇ ਨਾਲ ਹੀ ਗੁਆਂਢੀ ਦੇਸ਼ਾਂ ਵਿਚ ਵੀ ਫੈਲਦਾ ਹੈ ਤਾਂ 2015 ਦੇ ਅੰਤ ਤੱਕ ਇਨ੍ਹਾਂ ਖੇਤਰਾਂ ਵਿਚ ਲਗਭਗ 32.6 ਅਰਬ ਡਾਲਰ ਦਾ ਨੁਕਸਾਨ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ 14 ਨਵੰਬਰ ਦੀ ਜਾਰੀ ਰਿਪੋਰਟ ਦੇ ਅਨੁਸਾਰ ਅੱਠ ਦੇਸ਼ਾਂ ਵਿਚ ਇਬੋਲਾ ਦੇ ਹੁਣ ਤੱਕ 14413 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ 5177 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ 'ਚ ਹਰ 30ਵਾਂ ਬੱਚਾ ਬੇਘਰ
NEXT STORY