ਕਾਬੁਲ- ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਭਾਰਤ-ਪਾਕਿਸਤਾਨ ਵਿਚਾਲੇ ਜਾਰੀ ਤਨਾਤਨੀ ਨੂੰ ਸ਼ਬਦੀ ਜੰਗ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਸ਼ਬਦੀ ਲੜਾਈ ਲਈ ਜੰਗ ਦਾ ਮੈਦਾਨ ਨਹੀਂ ਬਣੇਗਾ।
ਪਾਕਿਸਤਾਨ ਦੀ ਇਕ ਅਖਬਾਰ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਭਾਰਤ ਦੀ ਯਾਤਰਾ 'ਤੇ ਗਏ ਕਰਜ਼ਈ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੀ ਅਗਵਾਈ 'ਚ ਅਫਗਾਨਿਸਤਾਨ 'ਚ ਤਾਇਨਾਤ ਨਾਟੋ ਫੌਜੀ ਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਦੇਸ਼ ਭਾਰਤ-ਪਾਕਿਸਤਾਨ ਦੀ ਸ਼ਬਦੀ ਲੜਾਈ 'ਚ ਪੈਣਾ ਪਸੰਦ ਨਹੀਂ ਕਰੇਗਾ।
ਕਰਜ਼ਈ ਨੇ ਇਹ ਬਿਆਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਉਸ ਬਿਆਨ ਦੇ ਜਵਾਬ 'ਚ ਦਿੱਤਾ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਵੱਖ-ਵੱਖ ਜਾਤੀ ਸਮੂਹਾਂ 'ਚੋਂ ਆਪਣੇ-ਆਪਣੇ ਹਮਾਇਤੀਆਂ ਨੂੰ ਚੁਣ ਲੈਣਾ ਚਾਹੀਦਾ ਹੈ ਤਾਂ ਕਿ ਉਹ ਇਕ ਦੂਜੇ ਖਿਲਾਫ ਚੰਗੀ ਤਰ੍ਹਾਂ ਲੜ ਸਕਣ। ਕਰਜ਼ਈ ਨੇ ਜਨਰਲ ਮੁਸ਼ੱਰਫ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਦੁਖਦਾਈ ਦੱਸਿਆ।
ਪੈਂਗੂਇਨ ਦਾ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਖਾ ਗਏ ਸੀਲ (ਦੇਖੋ ਤਸਵੀਰਾਂ)
NEXT STORY