ਬਗਦਾਦ- ਇਰਾਕ ਦੇ ਉੱਤਰੀ ਸ਼ਹਿਰ ਮੋਸੁਲ 'ਚ ਹੋਏ ਹਵਾਈ ਹਮਲੇ 'ਚ ਕੱਟੜ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਈ. ਐਸ. ਦੇ ਇਕ ਨੇਤਾ ਦੇ ਮਾਰੇ ਜਾਣ ਦੀ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਗਈ।
ਮੈਡੀਕਲ ਸੂਤਰਾਂ ਅਨੁਸਾਰ ਮੋਸੁਲ 'ਚ ਆਈ. ਐਸ. ਦੀ ਕਮਾਨ ਸੰਭਾਲਣ ਵਾਲੇ ਨੇਤਾ ਰਦਵਾਨ ਤਾਲੇਬ ਅਲ ਹਮਦੋਨੀ ਦੀ ਬੀਤੇ ਬੁੱਧਵਾਰ ਨੂੰ ਇਕ ਹਵਾਈ ਹਮਲੇ 'ਚ ਮੌਤ ਹੋ ਗਈ। ਰਦਵਾਨ ਉਦੋਂ ਮਾਰਿਆ ਗਿਆ, ਜਦੋਂ ਉਸ ਦੀ ਕਾਰ ਹਵਾਈ ਹਮਲੇ ਦੀ ਲਪੇਟ 'ਚ ਆ ਗਈ। ਉਸ ਹਮਲੇ 'ਚ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ। ਰਦਵਾਨ ਨੂੰ ਆਈ. ਐਸ. ਨੇ ਮੋਸੁਲ ਦਾ ਗਵਰਨਰ ਨਿਯੁਕਤ ਕੀਤਾ ਸੀ।
ਦਿਲ ਨੂੰ ਛੂਹ ਗਿਆ ਪਿਤਾ ਬਣਨ ਵਾਲੇ ਫੌਜੀ ਦਾ ਇਹ ਅੰਦਾਜ਼ (ਵੀਡੀਓ)
NEXT STORY