ਅੰਮ੍ਰਿਤਸਰ-ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਇਕ ਅੰਤਰ ਰਾਸ਼ਟਰੀ ਮੋਟਰਸਾਈਕਲ ਰੈਲੀ ਦੌਰਾਨ 5 ਸਿੱਖ ਨੌਜਵਾਨ ਮਲੇਸ਼ੀਆ ਤੋਂ ਮੋਟਰਸਾਈਕਲਾਂ 'ਤੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਇਸ ਮੋਟਰਸਾਈਕਲ ਰੈਲੀ ਦਾ ਆਯੋਜਨ ਮਲੇਸ਼ੀਆ ਤੋਂ ਕੀਤਾ ਗਿਆ ਸੀ, ਜੋ ਕਿ ਮਲੇਸ਼ੀਆ ਤੋਂ ਥਾਈਲੈਂਡ, ਬਰਮਾ ਹੁੰਦੀ ਹੋਈ ਆਸਾਮ ਦੇ ਰਸਤੇ ਅੰਮ੍ਰਿਤਸਰ ਆ ਕੇ ਪੂਰੀ ਹੋਈ।
ਇਸ ਰੈਲੀ ਨੂੰ 3 ਨਵੰਬਰ ਨੂੰ ਮਲੇਸ਼ੀਆ ਤੋਂ ਸ਼ੁਰੂ ਕੀਤਾ ਗਿਆ ਸੀ, ਜੋ ਸ਼੍ਰੀ ਦਰਬਾਰ ਸਾਹਿਬ ਆ ਕੇ ਪੂਰੀ ਹੋਈ। ਇਸ ਮੌਕੇ ਮਲੇਸ਼ੀਆ ਤੋਂ ਆਈ 5 ਸਿੱਖ ਨੌਜਵਾਨਾਂ ਦੀ ਟੀਮ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਹ ਰੈਲੀ ਦਾ ਆਯੋਜਨ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਲਈ ਕੀਤਾ ਗਿਆ ਸੀ। ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੇ ਇਸ ਮੌਕੇ ਇਨ੍ਹਾਂ ਸਿੱਖ ਨੌਜਵਾਨਾਂ ਦਾ ਸੁਆਗਤ ਕੀਤਾ। ਇਨ੍ਹਾਂ ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਮਲੇਸ਼ੀਅਨ ਪੰਜਾਬੀ ਬਾਈਕਰਜ਼ ਦੀ ਟੀਮ ਹੈ, ਜੋ ਕਿ ਪਹਿਲੀ ਵਾਰ ਇੱਥੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਮਿਆਂਮਾਰ ਦੀਆਂ ਕੁਝ ਸੜਕਾਂ ਖਰਾਬ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਿੱਖ ਨੌਜਵਾਨਾਂ ਨੇ ਦੱਸਿਆ ਕਿ ਇੱਥੇ ਆ ਕੇ ਉਨ੍ਹਾਂ ਨੇ ਮਨ ਦੀ ਸ਼ਾਂਤੀ ਨੂੰ ਮਹਿਸੂਸ ਕੀਤਾ ਹੈ ਅਤੇ ਉਹ ਗੁਰੂ ਜੀ ਦੀ ਕਿਰਪਾ ਸਦਕਾ ਹੀ ਇੱਥੇ ਆਏ ਹਨ।
ਅੰਮ੍ਰਿਤਸਰ ਦੀ ਜੇਲ ਤੋਂ ਰਿਹਾਅ ਹੋਣਗੇ 23 ਪਾਕਿਸਤਾਨੀ ਕੈਦੀ
NEXT STORY