ਅੰਮ੍ਰਿਤਸਰ- ਪੰਜਾਬ ਦੀ ਰਾਜ ਸਰਕਾਰ ਨੇ ਅੰਮ੍ਰਿਤਸਰ ’ਚ ਰਹਿ ਰਹੇ 23 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਅਬਦੁੱਲ ਸ਼ਰੀਫ ਜੋ ਕਿ ਭਾਰਤ ਦਾ ਦੌਰਾ ਕਰਨ ਆਏ ਸਨ ਪਰ ਵੀਜ਼ਾ ਐਕਸਪਾਇਰ ਹੋ ਜਾਣ ਕਾਰਨ ਜੇਲ ’ਚ ਕੈਦ ਹੋ ਗਏ ਸਨ। ਸ਼ਰੀਫ ਸਮੇਤ 23 ਪਾਕਿਸਤਾਨ ਦੇ ਨਾਗਰਿਕ ਜਿਨ੍ਹਾਂ ’ਚੋਂ ਕੁਝ ਮਛੇਰੇ ਵੀ ਸ਼ਾਮਲ ਸਨ।
ਉਨ੍ਹਾਂ ਦੀ ਸਜ਼ਾ ਪੂਰੀ ਹੋਣ ਕਾਰਨ ਉਨ੍ਹਾਂ ਨੂੰ ਜੇਲ ਤੋਂ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ’ਚ ਇਕ ਤਾਜ਼ਾ ਰਿਪੋਰਟ ਹਾਲ ਹੀ ’ਚ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਪੰਜਾਬ ਵੱਲੋਂ ਭੇਜੀ ਗਈ ਸੀ, ਜਿਸ ਦਾ ਸੰਬੰਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਪੈਂਡਿੰਗ ਚੱਲ ਰਹੇ ਮਾਮਲਿਆਂ ਨਾਲ ਸੀ।
ਮੋਹਾਲੀ : 3 ਵਿਦਿਆਰਥੀਆਂ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ
NEXT STORY