ਗੁਰਦਾਸਪੁਰ (ਵਿਨੋਦ)- ਜ਼ਮੀਨੀ ਵਿਵਾਦ ਕਾਰਨ ਹੋਏ ਝਗੜੇ ਵਿਚ ਤਿੰਨ ਲੋਕਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਹੈ। ਗੁਰਦਾਸਪੁਰ ਹਸਪਤਾਲ ਵਿਚ ਦਾਖ਼ਲ ਪ੍ਰੀਤਮ ਸਿੰਘ ਪੁੱਤਰ ਦੀਵਾਨ ਸਿੰਘ, ਬਿਮਲਾ ਦੇਵੀ ਪਤਨੀ ਪ੍ਰੀਤਮ ਸਿੰਘ ਅਤੇ ਬਲਵਿੰਦਰ ਪਾਲ ਪੁੱਤਰ ਬਲਦੇਵ ਰਾਜ ਸਾਰੇ ਵਾਸੀ ਪਿੰਡ ਬਾਹਮਣੀ ਨੇ ਦੱਸਿਆ ਕਿ ਪਿੰਡ ਰੰਗੜਪਿੰਡੀ ਵਾਸੀ ਖਜਾਨ ਸਿੰਘ ਨੂੰ ਕਿਸੇ ਨੇ ਦੱਸਿਆ ਕਿ ਉਸ ਦੀ ਕੁਝ ਜ਼ਮੀਨ ਪਿੰਡ ਬ੍ਰਾਹਮਣੀ ਵਿਚ ਨਿਕਲਦੀ ਹੈ। ਜਿਸ ’ਤੇ ਖਜ਼ਾਨ ਸਿੰਘ ਸਾਡੇ ਥਾਂ ’ਤੇ ਹੀ ਕਬਜ਼ਾ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਖਜਾਨ ਸਿੰਘ 5-6 ਲੜਕਿਆਂ ਦੇ ਨਾਲ ਟਰੈਕਟਰ ਲੈ ਕੇ ਆਇਆ ਅਤੇ ਸਾਡੇ ਥਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ। ਜਦੋਂ ਅਸੀਂ ਰੋਕਿਆ ਤਾਂ ਇਨ੍ਹਾਂ ਲੋਕਾਂ ਨੇ ਸਾਡੇ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਸਾਡੇ ਵਲੋਂ ਰੋਲਾ ਮਚਾਉਣ ’ਤੇ ਹਮਲਾ ਕਰਨ ਵਾਲੇ ਇਥੋਂ ਫਰਾਰ ਹੋ ਗਏ। ਲੋਕਾਂ ਨੇ ਸਾਨੂੰ ਗੁਰਦਾਸਪੁਰ ਹਸਪਤਾਲ ਪਹੁੰਚਾਇਆ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵਿਦਿਆਰਥੀਆਂ 'ਤੇ ਲਾਠੀਚਾਰਜ ਕਰਨ ਵਾਲੇ ਵੀ ਬਖਸ਼ੇ ਨਹੀਂ ਜਾਣਗੇ : ਬਾਦਲ
NEXT STORY