ਕਰਾਚੀ- ਭਾਰਤ ਦੇ ਘੱਟੋ-ਘੱਟ 61 ਮਛੇਰਿਆਂ ਨੂੰ ਪਾਕਿਸਤਾਨ ਦੀ ਸਮੁੰਦਰੀ ਹੱਦ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਲਈ ਪਾਕਿਸਤਾਨੀ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀ 11 ਕਿਸ਼ਤੀਆਂ ਜ਼ਬਤ ਕਰ ਲਿਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਮਛੇਰਿਆਂ ਨੂੰ ਕਰਾਚੀ ਸਥਿਤ ਡਾਕਸ ਪੁਲਸ ਚੌਕੇ 'ਚ ਟਰਾਂਸਫਰ ਕਰ ਦਿੱਤਾ ਗਿਆ ਹੈ।
ਸਾਰੇ ਗ੍ਰਿਫਤਾਰ ਮਛੇਰਿਆਂ ਨੂੰ ਵਿਦੇਸ਼ੀ ਕਾਨੂੰਨ ਅਤੇ ਮੱਛੀ ਕਾਨੂੰਨ ਦੇ ਤਹਿਤ ਦੋਸ਼ ਸਾਬਿਤ ਕੀਤੇ ਗਏ ਹਨ।
ਦੋਹਾਂ ਦੇਸ਼ਾਂ ਦੇ ਮਛੇਰੇ ਜਦੋਂ ਵੀ ਗਲਤੀ ਨਾਲ ਪਾਕਿਸਤਾਨ ਦੇ ਦੱਖਣੀ ਸੂਬੇ ਸਿੰਧ ਅਤੇ ਗੁਜਰਾਤ ਵਿਚਾਲੇ ਦੀ ਸਮੁੰਦਰੀ ਹੱਦ 'ਚ ਦਾਖਲ ਹੋ ਜਾਂਦੇ ਹਨ, ਤਾਂ ਦੋਵੇਂ ਦੇਸ਼ ਇਕ-ਦੂਜੇ ਦੇ ਮਛੇਰਿਆਂ ਨੂੰ ਅਕਸਰ ਗ੍ਰਿਫਤਾਰ ਕਰਦੇ ਰਹਿੰਦੇ ਹਨ।
ਇਹ ਮਛੇਰੇ ਅਕਸਰ ਕਈ-ਕਈ ਸਾਲ ਸੀਖਾਂ ਪਿੱਛੇ ਹੰਢਾਉਂਦੇ ਹਨ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਜਿਸ ਸਮੇਂ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਵੀਂ ਦਿੱਲੀ ਆਏ ਸਨ, ਉਦੋਂ 150 ਤੋਂ ਜ਼ਿਆਦਾ ਭਾਰਤੀ ਮਛੇਰਿਆਂ ਨੂੰ ਉਨ੍ਹਾਂ ਦੀਆਂ ਕਿਸ਼ਤੀਆਂ ਸਣੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।
101 ਤਰੀਕਿਆਂ ਨਾਲ ਲਿਆ ਧੋਖੇਬਾਜ਼ ਪਤਨੀ ਤੋਂ ਬਦਲਾ (ਦੇਖੋ ਤਸਵੀਰਾਂ)
NEXT STORY