ਲੁਧਿਆਣਾ- ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਅੰਮ੍ਰਿਤਸਰ ਤੋਂ ਭਾਜਪਾ ਦੀ ਵਿਧਾਇਕ ਅਤੇ ਸੀ. ਪੀ. ਐਸ. ਨਵਜੋਤ ਕੌਰ ਸਿੱਧੂ ਨੂੰ ਅਕਾਲੀ ਦਲ ਖਿਲਾਫ ਬਿਆਨਬਾਜ਼ੀ ਨਾ ਕਰਨ ਨੂੰ ਕਿਹਾ ਹੈ। ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੀਮਤੀ ਸਿੱਧੂ ਨੂੰ ਆਪਣੀ ਸ਼ਿਕਾਇਤ ਸਬੰਧੀ ਪਾਰਟੀ ਪੱਧਰ 'ਤੇ ਗੱਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਡਾ. ਸਿੱਧੂ ਇਸ ਤਰ੍ਹਾਂ ਮੀਡੀਆ 'ਚ ਖੁੱਲ੍ਹੇਆਮ ਅਕਾਲੀ ਦਲ ਖਿਲਾਫ ਬਿਆਨਬਾਜ਼ੀ ਕਰਨੀ ਬੰਦ ਕਰਨ। ਗੱਠਜੋੜ ਲਈ ਸਾਂਝ ਰੱਖਣੀ ਬਹੁਤ ਜ਼ਰੂਰੀ ਹੈ। ਕਮਲ ਸ਼ਰਮਾ ਨੇ ਗੱਠਜੋੜ ਦੇ ਹੋਰ ਨੇਤਾਵਾਂ ਨੂੰ ਬਿਆਨਬਾਜ਼ੀ ਬੰਦ ਕਰਨ ਲਈ ਵੀ ਕਿਹਾ ਹੈ ਅਤੇ ਐਮ. ਸੀ. ਚੋਣਾਂ 'ਚ ਭਾਜਪਾ ਪਾਰਟੀ ਅਕਾਲੀ ਦਲ ਨਾਲ ਮਿਲ ਕੇ ਚੋਣ ਮੈਦਾਨ 'ਚ ਨਿਤਰੇਗੀ।
ਜ਼ਖਮੀ ਪਤੀ ਦੇ ਇਲਾਜ ਲਈ ਪਤਨੀ ਆਰਥਿਕ ਮਦਦ ਲਈ ਲਗਾਈ ਗੁਹਾਰ
NEXT STORY