ਮਿਲਾਨ-(ਸਾਬੀ ਚੀਨੀਆ)-ਰਾਜਧਾਨੀ ਰੋਮ ਦੇ ਨੇੜੇ ਪੈਂਦੇ ਕਸਬਾ ਲਵੀਨੀਓ ਤੇ ਆਲੇ-ਦੁਆਲੇ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਗੋਬਿੰਦਸਰ ਸਾਹਿਬ ਦੀਆਂ ਸੁੰਦਰ ਇਮਾਰਤਾਂ ਦੀ ਉਸਾਰੀ ਕਰਨ ਉਪਰੰਤ 23 ਨਵੰਬਰ ਐਤਵਾਰ ਨੂੰ ਨਵੀਂਂ ਇਮਾਰਤ ਦੀਆਂ ਉਦਘਾਟਨੀ ਰਸਮਾਂ ਦੇ ਸੰਬੰਧ 'ਚ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧ 'ਚ ਜਾਣਕਾਰੀ ਦਿੰਦੇ ਗੁਰਦੁਆਰਾ ਕਮੇਟੀ ਮੈਬਰਾਂ ਆਖਿਆ ਹੈ ਕਿ ਗੁਰੂ ਦੀ ਅਪਾਰ ਕ੍ਰਿਪਾ ਸਦਕੇ ਗੁਰੂ ਘਰ ਦੀਆਂ ਨਵੀਂਆਂ ਇਮਾਰਤਾਂ ਸੱਜ ਕੇ ਤਿਆਰ ਹੋਈਆਂ ਹਨ, ਜਿਸ ਲਈ ਇਲਾਕੇ ਭਰ 'ਚ ਵੱਸਦੀਆਂ ਸਮੂਹ ਸੰਗਤਾਂ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਦੱਸਿਆ ਕਿ 23 ਨਵੰਬਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਪੁੱਜ ਰਹੀਆਂ ਸੰਗਤਾਂ ਦੇ ਇਕੱਠ ਨੂੰ ਵੇਖਦੇ ਹੋਏ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਕਈ ਇਟਾਲੀਅਨ ਅਧਿਕਾਰੀ ਅਤੇ ਸੰਗਤਾਂ ਇਟਲੀ ਦੇ ਵੱਖ ਖੇਤਰਾਂ ਤੋਂ ਬੱਸਾਂ ਆਦਿ ਰਹੀ ਪੁੱਜ ਰਹੀਆਂ ਹਨ। ।ਇਸ ਮੌਕੇ ਭਾਈ ਰਣਜੀਤ ਸਿੰਘ ਰਾੜਾ ਸਾਹਿਬ ਵਾਲੇ ਅਤੇ ਹੋਰ ਜੱਥੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਉਣਗੇ। ।
ਆਤਮਘਾਤੀ ਹਮਲਾ ਵੀ ਨਹੀਂ ਤੋੜ ਸਕਿਆ ਇਸ ਬਹਾਦਰ ਮਹਿਲਾ ਦਾ ਹੌਂਸਲਾ
NEXT STORY