ਕਾਬੁਲ— ਅਫਗਾਨਿਸਤਾਨ ਵਿਚ ਮਹਿਲਾ ਅਧਿਕਾਰਾਂ ਦੇ ਲਈ ਮੁਹਿੰਮ ਚਲਾਉਣ ਵਾਲੀ ਸ਼ੁਕਰੀਆ ਬਰਾਕਜ਼ਈ 'ਤੇ ਇਕ ਹਫਤੇ ਪਹਿਲਾਂ ਇਕ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਵਿਚ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਮੌਤ ਨੂੰ ਇੰਨੇਂ ਨੇੜਿਓਂ ਦੇਖਣ ਤੋਂ ਬਾਅਦ ਵੀ ਉਸ ਦਾ ਹੌਂਸਲਾ ਨਹੀਂ ਟੁੱਟਿਆ। ਕਾਬੁਲ ਵਿਚ ਇਕ ਹਸਪਤਾਲ ਵਿਚ ਉਨ੍ਹਾਂ ਨੇ ਕਿਹਾ, ''ਮੈਂ ਨਹੀਂ ਚਾਹੁੰਦੀ ਕਿ ਅਫਗਾਨਿਸਤਾਨ ਦੀਆਂ ਮਹਿਲਾਵਾਂ ਖੌਫ ਦੀਆਂ ਸ਼ਿਕਾਰ ਹੋਣ।''
ਉਨ੍ਹਾਂ ਨੇ ਕਿਹਾ, '' ਮੈਂ ਠੀਕ ਹੋਣ ਦਾ ਇੰਤਜÝਾਰ ਕਰ ਰਹੀ ਹਾਂ ਅਤੇ ਮੈਂ ਕੰਮ 'ਤੇ ਪਰਤਾਂਗੀ ਅਤੇ ਇਸ ਵਾਰ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਾਂਗੀ। ਇਹ ਸਿਰਫ ਮੇਰੇ 'ਤੇ ਨਹੀਂ ਸਗੋਂ ਅਫਗਾਨਿਸਤਾਨ ਦੀਆਂ ਮਹਿਲਾਵਾਂ 'ਤੇ ਹਮਲਾ ਸੀ।''
ਪਿਛਲੇ ਐਤਵਾਰ ਨੂੰ ਸੰਸਦ ਦੇ ਮੇੜੇ ਇਕ ਮੁੱਖ ਸੜਕ 'ਤੇ ਉਨ੍ਹਾਂ ਦੀ ਕਾਰ ਇਕ ਆਤਮਘਾਤੀ ਹਮਲੇ ਦੀ ਲਪੇਟ ਵਿਚ ਆ ਗਈ ਸੀ।
ਸੰਸਦ ਦੀ 41 ਸਾਲਾ ਮੈਂਬਕ ਬਰਾਕਜ਼ਈ ਬਚ ਗਈ ਪਰ ਉਨ੍ਹਾਂ ਦੀ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਧਮਾਕੇ ਵਿਚ ਤਿੰਨ ਨਾਗਰਿਕ ਮਾਰੇ ਗਏ ਸਨ। ਬਰਾਕਜ਼ਈ ਦਾ ਸੱਜਾ ਹੱਥ ਜ਼ਖਮੀ ਹੋ ਗਿਆ ਅਤੇ ਉਹ ਇਲਾਜ ਕਰਵਾ ਰਹੀ ਹੈ। ਬਰਾਕਜ਼ਈ ਅਫਗਾਨਿਸਤਾਨ ਵਿਚ ਮਹਿਲਾ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਸਭ ਤੋਂ ਬੁਲੰਦ ਆਵਾਜ਼ ਹੈ।
ਇਸ ਕਾਰਨ ਕਈ ਕੱਟੜਪੰਥੀ ਮੁਸਲਮਾਨ ਉਨ੍ਹਾਂ ਨਾਲ ਖਾਰ ਖਾਂਦੇ ਹਨ ਅਤੇ ਆਏ ਦਿਨ ਤਾਲਿਬਾਨੀ ਕੱਟੜਪੰਥੀਆਂ ਸਮੇਤ ਇਸਲਾਮੀ ਗੁੱਟਾਂ ਵੱਲੋਂ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਪਰ ਇਸ ਵਾਰ ਉਹ ਸਫਲ ਹੋ ਸਕਦੇ ਸਨ।
ਇਕਵਾਡੋਰ ਦੇ ਦੂਤਘਰ ਨੇ ਅਸਾਂਜੇ ਨੂੰ ਸ਼ਰਨ ਦੇਣ ਦੀ ਗੱਲ ਆਖੀ
NEXT STORY