ਲੰਡਨ-ਬ੍ਰਿਟੇਨ 'ਚ ਵੀਰਵਾਰ ਦੀ ਰਾਤ ਨੂੰ ਦੋ ਰੇਲਗੱਡੀਆਂ 'ਚ ਸਵਾਰ 1300 ਯਾਤਰੀਆਂ ਦੀ ਜਾਨ ਉਦੋਂ ਆਫਤ 'ਚ ਆ ਗਈ ਜਦੋਂ ਉਤਰੀ ਫਰਾਂਸ ਨਾਲ ਜੁੜੀ ਲੰਡਨ ਤੋਂ ਯੂਰੋਸਟਾਰ ਦੀ ਬੱਤ ਚੱਲੀ ਗਈ। 600 ਲੋਕਾਂ ਨੂੰ ਬੂਰਸੇਲਜ਼ ਤੋਂ ਲੰਡਨ ਲਿਆ ਰਹੀ ਰੇਲਗੱਡੀ 'ਚ ਬੱਤੀ ਜਾਂਦੇ ਹੀ ਯਾਤਰੀ ਸਹਿਮ ਗਏ ਅਤੇ ਰੇਲਗੱਡੀ 'ਚ ਹਨੇਰਾ ਹੀ ਹਨੇਰਾ ਹੋ ਗਿਆ। ਕਰੀਬ ਅੱਠ ਘੰਟਿਆਂ ਬਾਅਦ ਵੀ ਬਿਜਲੀ ਬਹਾਲ ਨਹੀਂ ਹੋ ਸਕੀ ਤਾਂ ਡੀਜ਼ਲ ਇੰਜਣ ਬੁਲਾਇਆ ਗਿਆ। ਉਦੋਂ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਉਥੇ ਹੀ ਉਤਰੀ ਫਰਾਂਸ 'ਚ ਹੋਰ ਲਾਈਨ 'ਤੇ 700 ਯਾਤਰੀਆਂ ਨੂੰ ਪੈਰਿਸ ਤੋਂ ਲੰਡਨ ਲਿਆ ਰਹੀ ਰੇਲਗੱਡੀ ਦੇ ਚੱਕੇ ਵੀ ਰੁਕ ਗਏ। ਬਿਜਲੀ ਠੱਪ ਹੋਣ ਨਾਲ ਹੋਰ ਗੱਡੀਆਂ ਨੂੰ ਸ਼ੁੱਕਰਵਾਰ ਦੀ ਸਵੇਰ ਨੂੰ ਰੱਦ ਕਰ ਦਿੱਤਾ। ਯੂਰੋਸਟਾਰ ਬ੍ਰਿਟੇਨ ਨੂੰ ਫਰਾਂਸ ਨਾਲ ਜੋੜਨ ਵਾਲਾ ਯੰਤਰ ਹੁੰਦਾ ਹੈ। ਰੇਲਗੱਡੀਆਂ ਲੰਡਨ ਤੋਂ ਪੈਰਿਸ ਅਤੇ ਲੰਡਨ ਤੋਂ ਬਰਸੇਲਸ ਵਿਚਾਲੇ ਚੱਲਦੀ ਹੈ। ਇਹ ਰੇਲਗੱਡੀਆਂ ਆਧੁਨਿਕ ਤਕਨੀਕ ਨਾਲ ਲੈਸ ਹਨ।
ਬਹਿਰੀਨ 'ਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਹਿਲੀਆਂ ਚੋਣਾਂ
NEXT STORY