ਨਵੀਂ ਦਿੱਲੀ-ਹਾਲ ਹੀ 'ਚ ਹੋਈ ਖੋਜ 'ਚ ਅੱਲ੍ਹੜ ਉਮਰ 'ਚ ਦੱਖਣੀ ਏਸ਼ੀਆਈ ਦੇਸ਼ਾਂ ਦੇ ਲੜਕਿਆਂ ਲਈ ਸਿਹਤ ਨਾਲ ਜੁੜੇ ਗੰਭੀਰ ਖਤਰਿਆਂ ਦਾ ਪਤਾ ਚੱਲਿਆ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵੂਮੈਨਸ ਕਾਲਜ ਹਸਪਤਾਲ ਦੇ ਖੋਜੀਆਂ ਨੇ ਆਪਣੀ ਖੋਜ 'ਚ ਮੰਨਿਆ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ ਦੇ ਨਾਬਾਲਗਾਂ ਨੂੰ ਮੋਟਾਪੇ ਅਤੇ ਇਸ ਨਾਲ ਜੁੜੇ ਖਤਰਿਆਂ ਦਾ ਰਿਸਕ ਆਮ ਨਾਬਾਲਗਾਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੋ ਸਕਦਾ ਹੈ। ਖੋਜੀਆਂ ਨੇ ਮੰਨਿਆ ਹੈ ਕਿ ਇਸ ਕਾਰਨ ਦੇਸ਼ਾਂ ਦੇ ਨਾਬਾਲਗਾਂ ਨੂੰ ਅੱਗੇ ਚੱਲ ਕੇ ਡਾਈਬੀਟੀਜ਼ ਅਤੇ ਦਿਲ ਦੀ ਬੀਮਾਰੀ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ।
ਖੋਜੀਆਂ ਨੇ 10 ਤੋਂ 12 ਸਾਲ ਦੀ ਉਮਰ ਦੇ 734 ਵਿਦਿਆਰਥੀਆਂ 'ਤੇ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਰੀਬ ਸੱਤ ਦਿਨਾਂ ਤੱਕ ਮੁਕਾਬਲੇਬਾਜ਼ਾਂ ਦੀ ਸਰੀਰਕ ਗਤੀਵਿਧੀਆਂ ਦਾ ਵੀ ਨਿਰੀਖਣ ਕੀਤਾ ਹੈ। ਖੋਜੀਆਂ ਦਾ ਦਾਅਵਾ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ 'ਚ ਮੋਟਾਪੇ ਦੇ ਸ਼ਿਕਾਰ ਨਾਬਾਲਗਾਂ ਦੀ ਗਿਣਤੀ 36.9 ਫੀਸਦੀ ਹੈ ਜਦੋਂਕਿ ਹੋਰ ਦੇਸ਼ਾਂ 'ਚ ਇਹ ਗਿਣਤੀ 23 ਫੀਸਦੀ ਤੱਕ ਹੈ। ਇਹ ਖੋਜ ਜਨਰਲ ਆਫ ਰੇਸ਼ੀਅਲ ਐਂਡ ਏਥੀਨਿਕ ਹੈਲਥ ਡਿਸਪੇਰੀਟੀਜ 'ਚ ਪ੍ਰਕਾਸ਼ਿਤ ਹੋਈ ਹੈ।
ਚੱਕੇ ਜਾਮ ਹੋ ਗਏ ਤੁਰੀ ਜਾਂਦੀ ਰੇਲ ਦੇ
NEXT STORY