ਪਿਛਲੇ ਦੋ ਦਹਾਕਿਆਂ ਤੋਂ ਚੀਨ ਲੈਟਿਨ ਅਮਰੀਕਾ ’ਚ ਨਜ਼ਦੀਕੀ ਸੰਬੰਧ ਬਣਾ ਰਿਹਾ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਵਲੋਂ ਸੱਤਾ ਤੋਂ ਹਟਾਏ ਜਾਣ ਨਾਲ ਪੱਛਮੀ ਗੋਲਾਰਧ ’ਚ ਚੀਨੀ ਨੇਤਾ ਸ਼ੀ ਜਿਨਪਿੰਗ ਦੇ ਹਾਲਾਤ ਅਚਾਨਕ ਬਦਲ ਗਏ ਹਨ।
ਬੀਤੇ ਸ਼ੁੱਕਰਵਾਰ ਦੁਪਹਿਰ ਨੂੰ ਸ਼ੀ ਜਿਨਪਿੰਗ ਦੇ ਵਿਸ਼ੇਸ਼ ਦੂਤ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਭਵਨ ’ਚ ਸਨ ਅਤੇ ਮਾਦੁਰੋ ਦੇ ਨਾਲ ਹਾਸਾ-ਮਜ਼ਾਕ ਕਰ ਰਹੇ ਸਨ, ਜਦੋਂ ਦੱਖਣੀ ਅਮਰੀਕੀ ਨੇਤਾ ਮੰਦਾਰਿਨ ’ਚ ਕੁਝ ਸ਼ਬਦ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘਟਨਾ ਅਮਰੀਕੀ ਵਿਸ਼ੇਸ਼ ਬਲਾਂ ਵਲੋਂ 150 ਫੌਜੀ ਜਹਾਜ਼ਾਂ ਦੇ ਨਾਲ ਕਰਾਕਸ ’ਚ ਪ੍ਰਵੇਸ਼ ਕਰਨ ਅਤੇ ਤਾਨਾਸ਼ਾਹ ਨੂੰ ਫੜਨ ਤੋਂ ਕੁਝ ਹੀ ਘੰਟੇ ਪਹਿਲਾਂ ਹੋਈ ਸੀ।
‘‘ਚੀਨ ਅਮਰੀਕਾ ਵਲੋਂ ਇਕ ਪ੍ਰਭੂਸੱਤਾ ਸੰਪੰਨ ਰਾਜ ਦੇ ਵਿਰੁੱਧ ਬਲ ਦੀ ਖੁੱਲ੍ਹੀ ਵਰਤੋਂ ਅਤੇ ਉਸ ਦੇ ਰਾਸ਼ਟਰਪਤੀ ’ਤੇ ਹਮਲੇ ਨਾਲ ਬੇਹੱਦ ਆਹਤ ਹੈ ਅਤੇ ਇਸ ਦੀ ਸਖਤ ਨਿੰਦਾ ਕਰਦਾ ਹੈ।’’ ਬੀਜਿੰਗ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਕਾਰਵਾਈ ’ਤੇ ਆਪਣੀ ਪਹਿਲੀ ਅਧਿਕਾਰਕ ਪ੍ਰਤੀਕਿਰਿਆ ’ਚ ਕਿਹਾ। ਇਸ ਭਾਸ਼ਾ ਤੋਂ ਉਸ ਹਾਲਾਤ ’ਤੇ ਹੈਰਾਨੀ ਜ਼ਾਹਿਰ ਹੁੰਦੀ ਹੈ ਜੋ ਉਸ ਦੇ ਕੰਟਰੋਲ ਤੋਂ ਬਾਹਰ ਸਨ।
ਮਾਦੁਰੋ ਦੇ ਸੱਤਾ ਤੋਂ ਬੇਦਖਲ ਹੋਣ ਨਾਲ ਸ਼ੀ ਜਿਨਪਿੰਗ ਦੀ ਖੇਤਰੀ ਰਾਜਨੀਤਿਕ ਰਣਨੀਤੀ ’ਚ ਉਥਲ-ਪੁਥਲ ਮਚ ਗਈ ਹੈ, ਜਿਸ ਨਾਲ ਤੇਲ ਸਪਲਾਈਕਰਤਾ ਅਤੇ ਵਾਸ਼ਿੰਗਟਨ ਲਈ ਇਕ ਭਰੋਸੇਯੋਗ ਚੁਣੌਤੀ ਬਣੇ ਵੈਨੇਜ਼ੁਏਲਾ ਦੇ ਭਵਿੱਖ ਦੀ ਦਿਸ਼ਾ ’ਤੇ ਸਵਾਲ ਉੱਠ ਰਹੇ ਹਨ।
ਚੀਨ ਨੇ ਮਾਦੁਰੋ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਬੈਠਕ ਦੀ ਵਰਤੋਂ ਅਮਰੀਕੀ ਕਾਰਵਾਈ ਦੀ ਨਿੰਦਾ ਕਰਨ ਲਈ ਕੀਤੀ, ਇਸ ਨੂੰ ਦਬਦਬੇ ਦੀ ਕਾਰਵਾਈ ਦੱਸਿਆ। ਸੰਯੁਕਤ ਰਾਸ਼ਟਰ ’ਚ ਬੀਜਿੰਗ ਦੀ ਉਪ ਸਥਾਈ ਪ੍ਰਤੀਨਿਧੀ ਸੁਨ ਲੇਲ ਨੇ ਰੂਸ ਨਾਲ ਮਿਲ ਕੇ ਅਮਰੀਕੀ ਕਾਰਵਾਈ ਨੂੰ ਬਹੁਪੱਖਵਾਦ ਦੀ ਨਾਮਨਜ਼ੂਰੀ ਅਤੇ ਖੇਤਰੀ ਸ਼ਾਂਤੀ ਲਈ ਖਤਰਾ ਦੱਸਿਆ।
ਫਿਰ ਵੀ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਾਦੁਰੋ ਦੇ ਆਰਥਿਕ ਕੁਪ੍ਰਬੰਧਨ ਨਾਲ ਸਾਲਾਂ ਤੋਂ ਚਲੀ ਆ ਰਹੀ ਨਿਰਾਸ਼ਾ ਤੋਂ ਬਾਅਦ ਬੀਜਿੰਗ ਉਨ੍ਹਾਂ ਲਈ ਜ਼ਿਆਦਾ ਹੰਝੂ ਨਹੀਂ ਵਹਾਏਗਾ ਅਤੇ ਊਰਜਾ, ਮਾਈਨਿੰਗ ਆਦਿ ਖੇਤਰਾਂ ’ਚ ਆਪਣੇ ਹਿੱਤਾਂ ਦੀ ਰੱਖਿਆ ਲਈ ਸ਼ਾਇਦ ਦੇਸ਼ ਦੇ ਅਗਲੇ ਰਾਸ਼ਟਰਪਤੀ ਨੂੰ ਜਲਦੀ ਹੀ ਮਾਨਤਾ ਦੇ ਦੇਵੇਗਾ।
ਹਫਤੇ ਦੇ ਅਖੀਰ ’ਚ ਤਣਾਅ ਘੱਟ ਹੋਇਆ ਅਤੇ ਸੋਮਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਵੈਨੇਜ਼ੁਏਲਾ ਨਾਲ ਦੁਵੱਲਾ ਸਹਿਯੋਗ ਜਾਰੀ ਰਹੇਗਾ। ‘‘ਵੈਨੇਜ਼ੁਏਲਾ ਦੀ ਸਿਆਸੀ ਸਥਿਤੀ ’ਚ ਬਦਲਾਅ ਦੇ ਬਾਵਜੂਦ ਵੱਖ-ਵੱਖ ਖੇਤਰਾਂ ’ਚ ਵਿਵਹਾਰਕ ਸੰਜੋਗ ਨੂੰ ਡੂੰਘਾ ਕਰਨ ਦੀ ਚੀਨ ਦੀ ਤਤਪਰਤਾ ਨਾ-ਤਬਦੀਲੀਯੋਗ ਰਹੇਗੀ ਅਤੇ ਵੈਨੇਜ਼ੁਏਲਾ ’ਚ ਚੀਨ ਦੇ ਜਾਇਜ਼ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ।’’
ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਵਲੋਂ ਪਿਛਲੇ ਮਹੀਨੇ ਜਾਰੀ ਕੀਤੀ ਗਈ ਰਾਸ਼ਟਰੀ ਸੁਰੱਖਿਆ ਰਣਨੀਤੀ ਦੇ ਕੁਝ ਦਿਨਾਂ ਬਾਅਦ, ਜਿਸ ’ਚ ਲੈਟਿਨ ਅਮਰੀਕਾ ’ਚ ਗੈਰ-ਗੋਲਾਰਧੀ ਮੁਕਾਬਲੇਬਾਜ਼ਾਂ ਨੂੰ ਰੋਕਣ ਦੀ ਪ੍ਰਤਿੱਗਿਆ ਦੇ ਨਾਲ ਚੀਨ ਵੱਲ ਇਸ਼ਾਰਾ ਕੀਤਾ ਿਗਆ ਸੀ, ਬੀਜਿੰਗ ਨੇ ਆਪਣੀ ਰਣਨੀਤੀ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਕਿ ਖੇਤਰ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣ ਦੀ ਇਸ ਦੀ ਵਚਨਬੱਧਤਾ ਹੈ।
ਜੇਕਰ ਵਾਸ਼ਿੰਗਟਨ ਖੁਦ ਨੂੰ ਪੁਲਸ ਦੀ ਭੂਮਿਕਾ ’ਚ ਸਥਾਪਿਤ ਕਰਦਾ ਹੈ ਜਾਂ ਖੇਤਰੀ ਦੇਸ਼ਾਂ ’ਤੇ ਚੀਨ ਦੇ ਵਿਰੁੱਧ ਆਪਣੀ ਪਕੜ ਮਜ਼ਬੂਤ ਕਰਨ ਦਾ ਦਬਾਅ ਪਾਉਂਦਾ ਹੈ, ਤਾਂ ਹੋਰਨਾਂ ਦੇਸ਼ਾਂ ’ਤੇ ਇਸ ਦਾ ਅਸਰ ਪਵੇਗਾ। ਬੀਜਿੰਗ ਦੀ ਆਪਣੀ ਆਰਥਿਕ ਮੰਦੀ ਨੇ ਇਸ ਦੀ ਉਦਾਰਤਾ ਨੂੰ ਘੱਟ ਕਰ ਦਿੱਤਾ ਹੈ, ਜਦਕਿ ਸਥਾਨਕ ਸਰਕਾਰਾਂ ਅਮਰੀਕਾ ਦੇ ਨਾਲ ਭੂਮੀ ਰਾਜਨੀਤਿਕ ਵਿਰੋਧਤਾ ’ਚ ਇਸ ਦਾ ਮੋਹਰਾ ਬਣਨ ਨੂੰ ਲੈ ਕੇ ਤੇਜ਼ੀ ਨਾਲ ਚੌਕਸ ਹੋ ਰਹੀਆਂ ਹਨ।
ਇਸੇ ਦੌਰਾਨ ਵੈਨੇਜ਼ੁਏਲਾ ’ਚ ਬੀਜਿੰਗ ਲਈ ਦਾਅ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਨ ’ਚ ਜੋਖਮ ਹੈ। ਹਾਲਾਂਕਿ ਚੀਨ ਆਖਿਰ ਵੈਨੇਜ਼ੁਏਲਾ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਪਰ ਇਹ ਚੀਨ ਦੀ ਦਰਾਮਦ ਦਾ ਇਕ ਫੀਸਦੀ ਤੋਂ ਵੀ ਘੱਟ ਹੈ ਅਤੇ ਨਿਵੇਸ਼ ਦੇ ਮਾਮਲੇ ’ਚ ਇਹ ਖੇਤਰ ’ਚ ਚੀਨ ਦਾ ਨੌਵਾਂ ਸਭ ਤੋਂ ਵੱਡਾ ਦੇਸ਼ ਹੈ।
ਵੈਨੇਜ਼ੁਏਲਾ ਦਾ ਮਹੱਤਵ ਇਸ ਤੱਥ ’ਚ ਹੈ ਕਿ ਬੀਜਿੰਗ ਨੂੰ ਮਾਦੁਰੋ ਤੋਂ ਇੰਨੀ ਨਿਰਾਸ਼ਾ ਕਿਉਂ ਹੈ-ਉਸ ’ਤੇ ਭਾਰੀ ਕਰਜ਼ਾ। ਮਾਦੁਰੋ ਅਤੇ ਉਨ੍ਹਾਂ ਦੀ (ਉਦੋਂ ਸੰਭਾਵਿਤ) ਉੱਤਰਾਧਿਕਾਰੀ, ਉਪ ਰਾਸ਼ਟਰਪਤੀ ਡੇਲਸੀ ਰੋਡਰੀਗੇਜ ਨੇ ਕਿਊ ਦੀ ਮੇਜ਼ਬਾਨੀ ਇਕ ਅਜਿਹੇ ਕਮਰੇ ’ਚ ਕੀਤੀ, ਜਿਸ ’ਚ ਲੈਟਿਨ ਅਮਰੀਕੀ ਮੁਕਤੀਦਾਤਾ ਸਾਈਮਨ ਬੋਲੀਵਰ ਦੀ ਇਕ ਪੇਂਟਿੰਗ ਲੱਗੀ ਹੋਈ ਸੀ ਅਤੇ ਚੀਨੀ ਵਫਦ ਨੇ ਦੁਵੱਲੇ ਸੰਬੰਧਾਂ ਦੇ 52 ਸਾਲ ਪੂਰੇ ਹੋਣ ਦੇ ਸੰਬੰਧ ’ਚ ਤੋਹਫੇ ਦੇ ਰੂਪ ’ਚ ਇਕ ਚੀਨੀ ਮਿੱਟੀ ਦਾ ਗੁਲਦਾਨ ਭੇਟ ਕੀਤਾ।
ਜਿਉਂ ਹੀ ਮਾਦੁਰੋ ਨੇ ਬੈਠਕ ਖਤਮ ਕੀਤੀ, ਰੋਡਰੀਗੇਜ ਨੇ ਚੀਨੀ ਵਫਦ ਤੋਂ ਗੱਲ੍ਹਾਂ ’ਤੇ ਚੁੰਮਣ ਸਵੀਕਾਰ ਕੀਤੇ। ਮਾਦੁਰੋ ਨੇ ‘ਧੰਨਵਾਦ’ ਕਹਿਣ ਤੋਂ ਪਹਿਲਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਤੁਹਾਡੇ ਨਾਲ ਜਲਦੀ ਹੀ ਮੁਲਾਕਾਤ ਹੋਵੇਗੀ।’’
-ਜੇਮਸ ਟੀ. ਅਰੈੱਡੀ
ਬਜ਼ੁਰਗ ਸਿਰਫ ਸਨਮਾਨ, ਦੇਖਭਾਲ ਅਤੇ ਅਪਣੇਪਨ ਦਾ ਅਹਿਸਾਸ ਚਾਹੁੰਦੇ ਹਨ
NEXT STORY