ਫਤਿਹਗੜ੍ਹ ਸਾਹਿਬ (ਬਖਸ਼ੀ)-ਇਸ ਜ਼ਿਲੇ ਦੇ ਪਿੰਡ ਭਮਾਰਸੀ ਬੁਲੰਦ ਦੇ ਵਾਸੀ ਅਮਨਦੀਪ ਸਿੰਘ ਉਰਫ ਰਾਜਵੀਰ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਵਲੋਂ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਨੂੰ ਲੈ ਕੇ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਾ। ਥਾਣਾ ਮੁਲੇਪੁਰ ਦੀ ਪੁਲਸ ਵਲੋਂ ਲੜਕੀ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ 'ਤੇ ਦਰਜ ਕੀਤੇ ਕੇਸ ਅਨੁਸਾਰ ਅਮਨਦੀਪ ਸਿੰਘ ਉਰਫ ਰਾਜਵੀਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਦੇ ਪਿੰਡ ਹਵਾਰਾ ਦੀ ਵਾਸੀ ਹਰਕਿਰਨਜੀਤ ਕੌਰ (ਕਾਲਪਨਿਕ ਨਾਮ) ਨਾਲ ਨਜਾਇਜ਼ ਸਬੰਧ ਸਨ। ਇਸ ਕਾਰਨ ਘਰ 'ਚ ਕਲੇਸ਼ ਰਹਿੰਦਾ ਸੀ, ਜਿਸ ਤੋਂ ਤੰਗ ਆਕੇ ਉਨ੍ਹਾਂ ਦੀ ਲੜਕੀ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ।
ਪੁਲਸ ਨੇ ਅਮਨਦੀਪ ਸਿੰਘ ਅਤੇ ਪਿੰਡ ਹਵਾਰਾ ਦੀ ਹਰਕਿਰਨਜੀਤ ਕੌਰ (ਕਾਲਪਨਿਕ ਨਾਮ) ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਦਾ ਇਕ ਬੇਟਾ ਵੀ ਹੈ ਜਿਸਦੀ ਉਮਰ ਇਕ ਸਾਲ ਹੈ। ਅਮਨਦੀਪ ਵੀ 21 ਨਵੰਬਰ ਤੋਂ ਲਾਪਤਾ ਦੱਸਿਆ ਜਾ ਰਿਹਾ। ਖਬਰ ਲਿਖੇ ਜਾਣ ਤੱਕ ਪੁਲਸ Îਅਤੇ ਪਰਿਵਾਰ ਨਹਿਰ 'ਚੋਂ ਗੁਰਪ੍ਰੀਤ ਕੌਰ ਦੀ ਲਾਸ਼ ਨੂੰ ਲੱਭ ਰਹੇ ਹਨ।
ਬਟਾਲਾ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ, 16 ਗ੍ਰਿਫਤਾਰ, ਕੇਸ ਦਰਜ
NEXT STORY