ਮੋਗਾ (ਆਜ਼ਾਦ) ਮੋਗਾ ਜ਼ਿਲੇ ਦੇ ਪਿੰਡ ਬੱਡੂਵਾਲ ਨਜ਼ਦੀਕ ਤੇਜ ਰਫਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਰਾਜਵਿੰਦਰ ਸਿੰਘ (23 ਸਾਲ) ਵਾਸੀ ਫਤਹਿਗੜ੍ਹ ਕੋਰੋਟਾਣਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤਾਂ ਨੂੰ ਪਿੰਡ ਬੱਡੂਵਾਲ ਮਿਲਣ ਗਿਆ ਸੀ ਤਾਂ ਵਾਪਸੀ ਸਮੇਂ ਤੇਜ਼ ਰਫਤਾਰ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਧਰਮਕੋਟ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਾਦਲਾਂ ਨੇ ਕੀਤੀ 'ਅਮਾਨਤ 'ਚ ਖਿਆਨਤ' (ਵੀਡੀਓ)
NEXT STORY