ਬਟਾਲਾ (ਸੈਂਡੀ)-ਕਾਲਾ ਅਫ਼ਗਾਨਾ ਨੇੜੇ ਬੀਤੀ ਰਾਤ ਸੜਕ ਹਾਦਸੇ ਵਿਚ ਸੀ. ਆਰ. ਪੀ.ਐਫ਼ 'ਚੋਂ ਛੁੱਟੀ ਆਏ ਏ.ਐਸ.ਆਈ. ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਗੰਭੀਰ ਤੌਰ ਵਿਚ ਜਖ਼ਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਅਤੇ ਉਸ ਦਾ ਭਰਾ ਅਮਰੀਕ ਸਿੰਘ ਪੁੱਤਰ ਵਾਸੀ ਫਤਿਹਗੜ ਚੂੜੀਆਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਤਿਹਗੜ੍ਹ ਚੂੜੀਆਂ ਹੀ ਜਾ ਰਹੇ ਸੀ।
ਜਦੋਂ ਦੋਵੇਂ ਪਿੰਡ ਸ਼ਿਸ਼ਰੇਵਾਲ ਦੇ ਨੇੜੇ ਪਹੁੰਚੇ ਤਾਂ ਅੱਗਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾ ਸੁਖਵਿੰਦਰ ਸਿੰਘ ਨੂੰ ਟੱਕਰ ਮਾਰੀ ਅਤੇ ਤੁਰੰਤ ਬਾਅਦ ਪਿਛੇ ਦੂਸਰੇ ਮੋਟਰਸਾਈਕਲ 'ਤੇ ਆ ਰਹੇ ਅਮਰੀਕ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਛੁੱਟੀ ਆਏ ਸੀ.ਆਰ.ਪੀ. ਐਫ਼ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਮਰੀਕ ਸਿੰਘ ਗੰਭੀਰ ਰੂਪ ਤੌਰ 'ਤੇ ਜਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਂਕੀ ਕਾਲਾ ਅਫ਼ਗਾਨਾ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਅਮਰੀਕ ਸਿੰਘ ਦੇ ਬਿਆਨਾ 'ਤੇ ਕਾਰ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਖ਼ਬਰ ਦਾ ਅਸਰ: ਬਜ਼ੁਰਗ ਜੋੜੇ ਦਾ ਸਹਾਰਾ ਬਣੇ ਦਾਨੀ ਸੱਜਣ (ਵੀਡੀਓ)
NEXT STORY