ਮੋਗਾ (ਆਜ਼ਾਦ) : ਅਣਪਛਾਤੇ ਚੋਰਾਂ ਵਲੋਂ ਗਰੀਨ ਫੀਲਡ ਕਾਲੋਨੀ ਮੋਗਾ ਵਾਸੀ ਸੁਖਮੰਦਰ ਸਿੰਘ ਦੇ ਦਫਤਰ ਦਾ ਤਾਲਾ ਤੋੜ ਕੇ ਰਿਵਾਲਵਰ ਅਤੇ 20 ਹਜ਼ਾਰ ਨਕਦੀ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਿਚ ਸੁਖਮੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਜੀਤ ਸਿੰਘ ਕਰ ਰਹੇ ਹਨ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦਾ ਥੰਮਣ ਸਿੰਘ ਮਾਰਕੀਟ ਫਿਰੋਜ਼ਪੁਰ ਰੋਡ ਮੋਗਾ ਵਿਚ ਸਾਹਿਬ ਟਰੈਵਲਜ਼ ਨਾਂ ਦਾ ਦਫਤਰ ਹੈ। ਅਣਪਛਾਤੇ ਚੋਰ ਉਸ ਦੇ ਦਫਤਰ ਦਾ ਤਾਲਾ ਤੋੜ ਕੇ ਉਸ ਦੇ ਮੇਜ ਦੇ ਦਰਾਜ 'ਚੋਂ 22 ਬੋਰ ਦਾ ਰਿਵਾਲਵਰ ਅਤੇ 20 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ। ਜਿਸ ਦਾ ਪਤਾ ਉਸ ਨੂੰ ਸਵੇਰੇ ਆਉਣ 'ਤੇ ਲੱਗਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਚੋਰੀ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਪੁਲਸ ਪਾਰਟੀ ਸਹਿਤ ਤੁਰੰਤ ਪੁੱਜੇ ਅਤੇ ਜਾਂਚ ਕਰਨ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ ਪਰ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਜਾਂਚ ਜਾਰੀ ਹੈ।
ਛੁੱਟੀ ਆਏ ਪੁਲਸ ਅਫਸ ਦੀ ਸੜਕ ਹਾਦਸੇ 'ਚ ਮੌਤ
NEXT STORY