ਲੁਧਿਆਣਾ (ਭਗਵੰਤ)- ਕਾਂਗਰਸ ਅਤੇ ਭਾਜਪਾ ਨੇ ਦੇਸ਼ ਨੂੰ ਰੱਜ ਕੇ ਲੁੱਟਿਆ ਅਤੇ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਨੀਤੀਆਂ ਬਣਾਈਆਂ, ਜਿਸ ਕਾਰਨ ਅਮੀਰੀ-ਗਰੀਬੀ ਦਾ ਪਾੜਾ ਵਧਦਾ ਹੀ ਗਿਆ। ਇਹ ਵਿਚਾਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਐਤਵਾਰ ਇਥੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਾਲਾ ਧਨ ਇਨ੍ਹਾਂ ਦੇ ਚਹੇਤਿਆਂ ਦਾ ਹੋਣ ਕਾਰਨ ਹੀ ਵਾਪਸ ਮੰਗਵਾਉਣ ਲਈ ਢਿੱਲ-ਮੱਠ ਕੀਤੀ ਜਾ ਰਹੀ ਹੈ। ਭਾਜਪਾ ਨੇ ਚੋਣਾਂ ਸਮੇਂ ਰੰਗ ਬਿਰੰਗੀਆਂ ਗੱਲਾਂ ਕਰਕੇ ਕੇਂਦਰ ਦੀ ਸੱਤਾ ਪ੍ਰਾਪਤ ਕੀਤੀ ਪਰ ਹੁਣ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਬੇਰੁਜ਼ਗਾਰੀ ਵੱਧ ਰਹੀ ਹੈ, ਮਹਿੰਗਾਈ ਨੂੰ ਠੱਲ੍ਹ ਨਹੀਂ ਪੈ ਰਹੀ।
ਪੰਜਾਬ ਦੀ ਗੱਲ ਕਰਦੇ ਹੋਏ ਸ. ਕਰੀਮਪੁਰੀ ਨੇ ਕਿਹਾ ਕਿ ਅਕਾਲੀ-ਭਾਜਪਾ ਨੇਤਾ ਇਕ ਦੂਜੇ ਵਿਰੁੱਧ ਬਿਆਨ ਦੇ ਰਹੇ ਹਨ, ਜਿਸ ਕਾਰਨ ਪੰਜਾਬ, ਪੰਜਾਬ ਵਾਸੀਆਂ ਨੂੰ ਨੁਕਸਾਨ ਹੋ ਰਿਹਾ ਹੈ। ਬਸਪਾ ਪ੍ਰਧਾਨ ਨੇ ਕਿਹਾ ਕਿ ਅਕਾਲੀ-ਭਾਜਪਾ ਇਕੋ ਸਿੱਕੇ ਦੇ ਦੋ ਪਾਸੇ ਹਨ। ਇਨ੍ਹਾਂ ਨੂੰ ਪੰਜਾਬ ਵਾਸੀਆਂ ਦੀ ਕੋਈ ਚਿੰਤਾ ਨਹੀਂ। ਆਪਣੇ-ਆਪਣੇ ਡਿੱਗ ਰਹੇ ਰਾਜਨੀਤਕ ਗ੍ਰਾਫ ਨੂੰ ਉੱਚਾ ਚੁੱਕਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਹੁਸ਼ਿਆਰਪੁਰ ਵਿਖੇ ਪ੍ਰੀ-ਨਿਰਵਾਣ ਦਿਵਸ ਮਹਾਨ ਸਮਾਗਮ 'ਤੇ ਪੰਜਾਬ ਬਚਾਓ ਸੰਕਲਪ ਲਿਆ ਜਾਵੇਗਾ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਰੈਲੀ ਵੀ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਬਸਪਾ ਵਰਕਰ ਹਿੱਸਾ ਲੈਣਗੇ। ਇਸ ਮੌਕੇ ਅਜੀਤ ਸਿੰਘ ਭੈਣੀ, ਲਾਲ ਜੀ ਗੌਤਮ, ਬਲਵਿੰਦਰ ਬਿੱਟਾ, ਰਜਿੰਦਰ ਕੁਮਾਰ, ਅਮਰ ਨਾਥ ਦੇਸ ਰਾਜ ਆਦਿ ਤੇ ਬਸਪਾ ਵਰਕਰ ਮੌਜੂਦ ਸਨ।
ਬਾਦਲ ਨੂੰ ਕਿਸਾਨਾਂ ਲਈ ਮਗਰਮੱਛ ਦੇ ਅੱਥਰੂ ਵਹਾਉਣੇ ਛੱਡ ਦੇਣੇ ਚਾਹੀਦੇ ਨੇ: ਬਾਜਵਾ
NEXT STORY