ਝਬਾਲ (ਨਰਿੰਦਰ)- ਝਬਾਲ ਖੁਰਦ ਨੇੜੇ ਹੋਏ ਇਕ ਮੋਟਰਸਾਈਕਲ ਹਾਦਸੇ ਵਿਚ ਇਕ ਛੋਟੇ ਜਿਹੇ ਬੱਚੇ ਦੀ ਮੌਤ ਤੇ ਪਤੀ ਪਤਨੀ ਦੀ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਮੌਕੇ 'ਤੇ ਜਾਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਮੰਨਣ ਵਾਸੀ ਬਲਵਿੰਦਰ ਸਿੰਘ ਆਪਣੀ ਪਤਨੀ ਰਛਪਾਲ ਕੌਰ ਤੇ ਛੋਟੇ ਬੱਚੇ ਹਰਜੋਤ (4) ਸਾਲ ਨਾਲ ਝਬਾਲ ਵਿਖੇ ਦਵਾਈ ਲੈਣ ਗਏ ਤਾਂ ਜਦੋ ਦਵਾਈ ਲੈ ਕੇ ਵਾਪਸ ਪਿੰਡ ਨੂੰ ਝਬਾਲ ਖੁਰਦ ਵਾਲੀ ਸ਼ੜਕ ਰਸਤਿਉਂ ਰਾਂਹੀ ਆ ਰਹੇ ਸਨ ਤਾਂ ਝਬਾਲ ਖੁਰਦ ਨੇੜੇ ਪਿਛੋਂ ਆ ਰਹੇ ਇਕ ਅਣਪਛਾਤੇ ਤੇਜ ਰਫਤਾਰ ਟਰਾਲੇ ਨੇ ਜੋਰ ਨਾਲ ਸਾਈਡ ਮਾਰੀ, ਜਿਸ ਨਾਲ ਬੱਚਾ ਲੱਗਭਗ 4 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋ ਕਿ ਪਤੀ ਬਲਵਿੰਦਰ ਸਿੰਘ ਤੇ ਪਤਨੀ ਰਛਪਾਲ ਕੌਰ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਅਕਾਲੀ ਆਗੂ ਹਰਵੰਤ ਸਿੰਘ ਝਬਾਲ ਨੇ ਆਪਣੀਗੱਡੀ ਰਾਂਹੀ ਹਸਪਤਾਲ ਪਹੁੰਚਾਇਆ। ਘਟਨਾਂ ਦਾ ਪਤਾ ਚੱਲਣ 'ਤੇ ਥਾਣੇਦਾਰ ਹਰਨੇਕ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ।
ਦੋ ਹੁਲੜਬਾਜ਼ਾਂ ਦੀ ਗ਼ਲਤੀ ਨੇ ਲਈ ਸਾਬਕਾ ਫੌਜੀ ਦੀ ਜਾਨ
NEXT STORY