ਨਵੀਂ ਦਿੱਲੀ- ਟੈਬਲੇਟ ਦੀ ਗੱਲ ਹੋ ਰਹੀ ਹੋਵੇ ਤਾਂ ਐਪਲ ਦੇ ਆਈਪੈਡ ਦਾ ਨਾਮ ਨਾ ਆਵੇ ਇਸ ਤਰ੍ਹਾਂ ਹੋ ਨਹੀਂ ਸਕਦਾ। ਪਿਛਲੇ ਮਹੀਨੇ ਹੀ ਐਪਲ ਨੇ ਨਵਾਂ ਆਈਪੈਡ ਏਅਰ 2 ਅਤੇ ਆਈਪੈਡ ਮਿਨੀ 3 ਲਾਂਚ ਕੀਤਾ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਆਈਪੈਡ ਏਅਰ 2 ਅਤੇ ਆਈਪੈਡ ਮਿਨੀ 3 ਲਾਂਚ ਦੀ ਵਿਕਰੀ ਸ਼ੁਰੂ ਹੋ ਗਈ ਅਤੇ ਜਲਦ ਹੀ ਭਾਰਤ 'ਚ ਵੀ ਨਵੇਂ ਆਈਪੈਡ ਦੀ ਵਿਕਰੀ ਸ਼ੁਰੂ ਹੋਣ ਵਾਲੀ ਹੈ।
ਆਨਲਾਈਨ ਸਟੋਰ ਫਲਿਪਕਾਰਟ ਅਤੇ ਇੰਫੀਬੀਮ 'ਤੇ ਐਪਲ ਦੇ ਆਈਪੈਡ ਏਅਰ 2 ਅਤੇ ਆਈਪੈਡ ਮਿਨੀ 3 ਨੂੰ ਪ੍ਰੀ-ਆਰਡਰ ਬੁਕਿੰਗ ਟੈਗ ਦੇ ਨਾਲ ਡਿਸਪਲੇ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇੰਫੀਬੀਮ ਵੈਬਸਾਈਟ ਵਲੋਂ ਪ੍ਰੀ-ਆਰਡਰ ਬੁਕਿੰਗ ਦੇ ਨਾਲ ਇਹ ਵੀ ਲਿੱਖਿਆ ਗਿਆ ਹੈ ਕਿ ਆਈਪੈਡ ਏਅਰ 2 ਅਤੇ ਆਈਪੈਡ ਮਿਨੀ 3 ਦੀ ਡਲਿਵਰੀ 29 ਨਵੰਬਰ ਤੋਂ ਕੀਤੀ ਜਾਵੇਗੀ। ਮਤਲਬ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਐਪਲ ਦੇ ਦੋਵੇਂ ਆਈਪੈਡ ਜਲਦੀ ਹੀ ਭਾਰਤ 'ਚ ਦੇਖੇ ਜਾਣਗੇ। ਇਨ੍ਹਾਂ ਦੋਵਾਂ ਵੈਬਸਾਈਟ 'ਤੇ ਐਪਲ ਆਈਪੈਡ ਏਅਰ 2 ਅਤੇ ਮਿਨੀ 3 ਦੇ ਵਾਈ-ਫਾਈ ਅਤੇ ਵਾਈ-ਫਾਈ + ਸੈਲੂਲਰ ਦੋਵੇਂ ਮਾਡਲ ਉਪਲੱਬਧ ਕਰਵਾਏ ਜਾਣਗੇ।
ਆਈਪੈਡ ਏਅਰ 2 ਦੇ 16 ਜੀ.ਬੀ. ਵਾਲੇ ਵਾਈ-ਫਾਈ ਮੀਡਲ ਦੀ ਕੀਮਤ 35990, 64 ਜੀ.ਬੀ. ਵਾਲੇ ਮਾਡਲ ਦੀ ਕੀਮਤ 42900 ਅਤੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 49900 ਰੁਪਏ ਰੱਖੀ ਗਈ ਹੈ। ਵਾਈ-ਫਾਈ + ਸੈਲੂਲਰ ਵਾਲੇ ਆਈਪੈਡ ਏਅਰ 2 ਦੇ 16 ਜੀ.ਬੀ. ਵਾਲੇ ਮਾਡਲ ਦੀ ਕੀਮਤ 45900, 64 ਜੀ.ਬੀ. ਵਾਲੇ ਮਾਡਲ ਦੀ ਕੀਮਤ 52900 ਅਤੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 59900 ਰੁਪਏ ਰੱਖੀ ਗਈ ਹੈ।
ਵਾਈ-ਫਾਈ ਵਾਲੇ ਐਪਲ ਆਈਪੈਡ ਮਿਨੀ 3 ਦੇ 16 ਜੀ.ਬੀ. ਵਾਲੇ ਮਾਡਲ ਦੀ ਕੀਮਤ 28900, 64 ਜੀ.ਬੀ. ਵਾਲੇ ਮਾਡਲ ਦੀ ਕੀਮਤ 35900 ਅਤੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 42900 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਵਾਈ-ਫਾਈ ਅਤੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 42900 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਵਾਈ-ਫਾਈ + ਸੈਲੂਲਰ ਵਰਜ਼ਨ ਵਾਲੇ ਆਈਪੈਡ ਮਿਨੀ 3 ਦੇ 16 ਜੀ.ਬੀ. ਵਾਲੇ ਮਾਡਲ ਦੀ ਕੀਮਤ 38900, 64 ਜੀ.ਬੀ. ਵਾਲੇ ਮਾਡਲ ਦੀ ਕੀਮਤ 45900 ਅਤੇ 128 ਜੀ.ਬੀ. ਵਾਲੇ ਮਾਡਲ ਦੀ ਕੀਮਤ 52900 ਰੁਪਏ ਹੈ।
ਮੋਦੀ ਦੀ ਪਤਨੀ ਨੇ ਕਿਹਾ, 'ਹੁਣ ਮੇਰੀ ਜ਼ਿੰਦਗੀ ਬਦਲ ਗਈ'
NEXT STORY