ਸੰਭਲ- ਉਤਰ ਪ੍ਰਦੇਸ਼ ’ਚ ਸੰਭਲ ਜ਼ਿਲੇ ਦੇ ਰਜਪੁਰਾ ਖੇਤਰ ’ਚ ਸੋਮਵਾਰ ਨੂੰ ਮਾਮੂਲੀ ਵਿਵਾਦ ਨੂੰ ਲੈ ਕੇ 2 ਪੱਖਾਂ ਦਰਮਿਆਨ ਕੁੱਟਮਾਰ ਅਤੇ ਗੋਲੀਬਾਰੀ ਹੋ ਗਈ, ਜਿਸ ’ਚ ਇਕ ਲੜਕੇ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਆ ਕਿ ਰਜਪੁਰਾ ਖੇਤਰ ਦੇ ਕੋਠਰਾ ਪਿੰਡ ’ਚ ਪੁਸ਼ਪੇਂਦਰ (11) ਦਾ ਮਾਧਵ ਨਾਮੀ ਵਿਅਕਤੀ ਨਾਲ ਇਕ ਖੇਤ ’ਚ ਟਰੈਕਟਰ ਲਿਜਾਉਣ ਨੂੰ ਲੈ ਕੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਵਿਵਾਦ ਨੇ ਵੱਡਾ ਰੂਪ ਲੈ ਲਿਆ। ਦੱਸਿਆ ਜਾਂਦਾ ਹੈ ਕਿ ਮਾਧਵ ਅਤੇ ਉਸ ਦੇ ਸਾਥੀਆਂ ਨੇ ਕੁੱਟਮਾਰ ਕੀਤੀ ਅਤੇ ਗੋਲੀਆਂ ਚਲਾਈਆਂ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰਦਾਤ ’ਚ ਪੁਸ਼ਪੇਂਦਰ ਦੀ ਮੌਤ ਹੋ ਗਈ ਜਦੋਂ ਕਿ ਕਲਿਆਣ ਅਤੇ ਰਾਮ ਖਿਲਾੜੀ ਨਾਮੀ ਵਿਅਕਤੀ ਜ਼ਖਮੀ ਹੋ ਗਏ।
ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ 5 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ, ਉਨ੍ਹਾਂ ’ਚੋਂ ਮਾਧਵ, ਵਿਨੋਦ ਅਤੇ ਰਕਸ਼ਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ 2 ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਐਪਲ ਲਵਰਜ਼ ਲਈ ਖੁਸ਼ਖਬਰੀ
NEXT STORY