ਸੋਨੀਪਤ- ਮੁਰਥਲ ਕੋਲ ਜਮਾਤ-ਏ-ਉਲੇਮਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਮੁਹੰਮਦ ਮਦਨੀ ਦੀ ਪਾਇਲਟ ਗੱਡੀ ਦੀ ਟਰੱਕ ਨਾਲ ਟੱਕਰ ਹੋਣ ਨਾਲ ਪਲਟ ਜਾਣ ਨਾਲ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮੁਹੰਮਦ ਮਦਨੀ ਹਾਦਸੇ 'ਚ ਬਚ ਗਏ। ਸਥਾਨਤ ਪੁਲਸ ਨੇ ਜ਼ਖਮੀਆਂ ਨੂੰ ਸ਼ਹਿਰ ਦੇ ਤੁਲਿਪ ਹਸਪਤਾਲ ਪਹੁੰਚਾਇਆ ਜਿੱਥੋਂ ਦੀ ਉਨ੍ਹਾਂ ਨੂੰ ਏਮਸ ਰੈਫਰ ਕਰ ਦਿੱਤਾ ਗਿਆ।
ਪੁਲਸ ਬੁਲਾਰੇ ਜਗਜੀਤ ਸਿੰਘ ਨੇ ਦੱਸਿਆ ਕਿ ਜਮਾਤ-ਏ-ਉਲੇਮਾ ਹਿੰਦੇ ਦੇ ਰਾਸ਼ਟਰੀ ਪ੍ਰਧਾਨ ਮੁਹੰਮਦ ਮਦਨੀ ਸੋਮਵਾਰ ਨੂੰ ਸਵੇਰੇ ਦਿੱਤੀ ਤੋਂ ਉਤਰ ਪ੍ਰਦੇਸ਼ ਦੇ ਸ਼ਾਮਲੀ ਕੈਰਾਨਾ ਜਾ ਰਹੇ ਸਨ। ਮੁਰਥਲ ਕੋਲ ਉਨ੍ਹਾਂ ਦੀ ਪਾਇਲਟ ਗੱਡੀ ਅੱਗੇ ਚੱਲ ਰਹੇ ਸ਼ਰਧਾਲੂਆਂ ਦੇ ਇਕ ਟਰੱਕ 'ਚ ਜਾ ਵਜੀ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਭਾਰਤ 'ਚ ਲਾਂਚ ਹੋਇਆ ਨੋਟ, ਕੀਮਤ ਸਿਰਫ 8999 ਰੁਪਏ
NEXT STORY