ਨਵੀਂ ਦਿੱਲੀ- ਨਿਊਯਾਰਕ ਅਤੇ ਮੁੰਬਈ 'ਚ ਹੋਏ ਸੋਸ਼ਲ ਐਕਸਪੈਰੀਮੈਂਟ ਦੀ ਤਰਜ਼ੀਹ 'ਤੇ ਦਿੱਲੀ 'ਚ ਵੀ ਸੜਕਾਂ 'ਤੇ ਹੋਣ ਵਾਲੀ ਛੇੜਛਾੜ ਨੂੰ ਦਿਖਾਉਣ ਲਈ ਇਕ ਲੜਕੀ ਸੜਕਾਂ 'ਤੇ ਨਿਕਲੀ। ਪਰ ਇਸ ਟੈਸਟ 'ਚ ਦਿੱਲੀ ਫੇਲ ਹੋ ਗਈ ਕਿਉਂਕਿ ਉਸ ਨਾਲ 10 ਘੰਟੇ 'ਚ ਕਰੀਬ ਚਾਰ ਵਾਰ ਛੇੜਛਾੜ ਹੋਈ। ਦਿੱਲੀ 'ਚ ਔਰਤਾਂ ਜਿਨ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਰੋਜ਼ਾਨਾ ਦੀ ਜ਼ਿੰਦਗੀ 'ਚ ਕਰਦੀਆਂ ਹਨ ਉਹ ਛੇੜਛਾੜ, ਮਨਚਲਿਆਂ ਵਲੋਂ ਕੁਮੈਂਟ ਕਰਨਾ ਅਤੇ ਕਈ ਵਾਰ ਛੂਹਣ ਦੀ ਕੋਸ਼ਿਸ਼ ਕਰਨਾ ਹੈ।
ਇਸ ਐਕਸਪੈਰੀਮੈਂਟ ਤੋਂ ਬਾਅਦ ਕੁਝ ਲੜਕੀਆਂ ਨਾਲ ਗੱਲ ਕੀਤੀ ਗਈ ਕਿ ਉਹ ਆਪਣੇ ਸ਼ਹਿਰ ਨੂੰ ਕਿੰਨਾ ਮੁਸ਼ਕਲ ਸਮਝਦੀ ਹੈ। ਕਈ ਲੜਕੀਆਂ ਨੇ ਜੋ ਜਵਾਬ ਦਿੱਤੇ ਉਹ ਹੈਰਾਨ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਵੀ ਯੂਟਿਊਬ 'ਤੇ ਇਕ ਵੀਡੀਓ ਅਪਲੋਡ ਕੀਤੀ ਗਈ ਸੀ। ਇਸ ਵੀਡੀਓ 'ਚ ਮੁੰਬਈ ਦੀਆਂ ਸੜਕਾਂ ਦਾ ਹਾਲ ਦਿਖਾਇਆ ਗਿਆ ਸੀ। ਇੱਥੇ ਕਿਸੇ ਲੜਕੀ ਨੂੰ ਨਹੀਂ ਛੇੜਿਆ ਗਿਆ ਸੀ। ਹਾਲਾਂਕਿ ਵੀਡੀਓ 'ਚ ਕੁਝ ਲੋਕ ਘੂਰਦੇ ਨਜ਼ਰ ਦਿਖਾਈ ਦਿੱਤੇ ਸਨ।
ਲੜਕੀ ਨੇ ਸਵੀਮਿੰਗ ਪੁੱਲ ’ਚ ਜਾਣ ਤੋਂ ਮਨ੍ਹਾ ਕੀਤਾ ਤਾਂ ਉਸ ਨੂੰ ਅਧਿਆਪਕ ਘਸਟੀਦਾ ਰਿਹਾ (ਵੀਡੀਓ)
NEXT STORY