ਜੈਪੁਰ- ਰਾਜਸਥਾਨ ਵਿਚ ਸੂਬਾ ਸਰਕਾਰ ਵਲੋਂ ਸੰਚਾਲਤ ਇਕ ਸਕੂਲ ਵਿਚ ਇਕ ਅਧਿਆਪਕ ਵਲੋਂ ਅਪਮਾਨ, ਕੁੱਟਮਾਰ ਤੋਂ ਦੁੱਖੀ ਹੋ ਕੇ 16 ਸਾਲ ਦੇ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਜਧਾਨੀ ਜੈਪੁਰ ਤੋਂ 290 ਕਿਲੋਮੀਟਰ ਦੂਰ ਸਥਿਤ ਬਾਰਨ ਜ਼ਿਲੇ ਦੇ ਰਾਮਪੁਰੀਆ ਪਿੰਡ ਦਾ ਇਹ ਮਾਮਲਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਨਸਥੂਨੀ ਪਿੰਡ ਦੇ ਸਰਕਾਰੀ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਦਿਲਖੁਸ਼ ਸਹਰੀਆ ਨੇ ਫਾਂਸੀ ਲਾ ਕੇ ਆਪਣੀ ਜਾਨ ਦੇ ਦਿੱਤੀ।
ਪੁਲਸ ਮੁਤਾਬਕ ਉਸ ਨੇ ਸੁਸਾਈਡ ਨੋਟ ਲਿਖਿਆ। ਉਸ ਨੇ ਲਿਖਿਆ ਕਿ ਮੈਂ ਆਪਣਾ ਕੰਮ ਪੂਰਾ ਨਹੀਂ ਕੀਤਾ ਸੀ ਤਾਂ ਮੇਰੇ ਅਧਿਆਪਕ ਨੇ ਪੂਰੀ ਜਮਾਤ ਸਾਹਮਣੇ ਮੈਨੂੰ ਕਿਹਾ ਸੀ ਕਿ ਤੂੰ ਮਰ ਕਿਉਂ ਨਹੀਂ ਜਾਂਦਾ ਤਾਂ ਕਿ ਤੇਰੇ ਸਿਰ ਤੋਂ ਇਹ ਬੋਝ ਘੱਟ ਹੋ ਜਾਵੇ। ਉਸ ਨੇ ਅੱਗੇ ਲਿਖਿਆ ਕਿ ਅਧਿਆਪਕ ਮੇਰੀ ਰੋਜ਼ ਕੁੱਟ ਮਾਰ ਕਰਦਾ ਸੀ। ਪੁਲਸ ਅੰਕਲ ਤੁਸੀਂ ਕ੍ਰਿਪਾ ਕਰ ਕੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਦੇਣਾ। ਉਨ੍ਹਾਂ ਨੂੰ ਤੁਸੀਂ ਮਾਫ ਨਾ ਕਰਨਾ।
ਉਧਵ ਠਾਕਰੇ ਸੋਕਾ ਪ੍ਰਭਾਵਿਤ ਖੇਤਰ ਦੇ ਦੌਰੇ 'ਤੇ ਜਾਣਗੇ
NEXT STORY