ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਏਸ਼ਬਾਗ ਥਾਣਾ ਖੇਤਰ ਦੇ ਸੁਭਾਸ਼ ਨਗਰ ਰੇਲਵੇ ਫਾਟਕ ਕੋਲ ਸੋਮਵਾਰ ਨੂੰ ਪਟੜੀ ਪਾਰ ਕਰ ਰਹੀਆਂ ਦੋ ਔਰਤਾਂ ਦੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਅਤੇ ਇਕ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਪੁਲਸ ਸੂਤਰਾਂ ਮੁਤਾਬਕ ਸੁਦਾਮਾ ਨਗਰ ਵਾਸੀ ਤਿੰਨ ਔਰਤਾਂ ਇਕੱਠੀਆਂ ਪੈਨਸ਼ਨ ਲੈਣ ਲਈ ਪੈਦਲ ਬੈਂਕ ਜਾਣ ਲਈ ਨਿਕਲੀਆਂ ਸਨ। ਉਹ ਰੇਲ ਪਟੜੀ ਪਾਰ ਕਰ ਰਹੀਆਂ ਸਨ ਕਿ ਉਸ ਦੌਰਾਨ ਟਰੇਨ ਦੀ ਲਪੇਟ 'ਚ ਆਉਣ ਨਾਲ 2 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪੁਲਸ ਨੇ ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਪਰਿਵਾਰ ਨੂੰ ਦੇ ਦਿੱਤੀਆਂ।
ਅੱਖ ਬੰਦ ਕਰ ਸਰਕਾਰ ਦਾ ਸਮਰਥਨ ਨਹੀਂ ਕਰਨਗੇ : ਤਾਰਿਕ ਅਨਵਰ
NEXT STORY