ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਸੂਬੇ ਪਕਤਿਕਾ ਵਿਚ ਵਾਲੀਬਾਲ ਮੈਚ ਦੌਰਾਨ ਦਰਸ਼ਕਾਂ ਦੇ ਵਿਚ ਹੋਏ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਜ਼ਖਮੀ ਹੋ ਗਏ। ਸੂਬੇ ਦੇ ਗਵਰਨਰ ਦੇ ਬੁਲਾਰੇ ਮੁਖਲੇਸ ਅਫਗਾਨ ਨੇ ਦੱਸਿਆ ਕਿ ਯਾਹਯਾ ਖੇਲ ਜ਼ਿਲੇ ਵਿਚ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੈਚ ਦੇ ਦੌਰਾਨ ਦਰਸ਼ਕਾਂ ਦੇ ਵਿਚ ਹੋਏ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਆਮ ਲੋਕ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਅਫਗਾਨਿਸਤਾਨ ਤੋਂ ਵਿਦੇਸ਼ੀ ਸੁਰੱਖਿਆ ਬਲਾਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਵਧ ਗਏ ਹਨ। ਇਸ ਹਮਲੇ ਦੇ ਪਿੱਛੇ ਵੀ ਤਾਲਿਬਾਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
8ਵੀਂ ਮੰਜ਼ਿਲ ਤੋਂ ਡਿੱਗੇ ਵਿਅਕਤੀ ਦੀ ਵੀਡੀਓ ਹੋਈ ਵਾਇਰਲ
NEXT STORY