ਨਵੀਂ ਦਿੱਲੀ- ਦੁਨੀਆ 'ਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ। ਹਰ ਕਿਸੇ ਦੇ ਆਪਣੇ ਸ਼ੋਕ ਹੁੰਦੇ ਹਨ। ਕੁਝ ਆਪਣੇ ਸ਼ੋਕ ਲਈ ਅਜਿਹਾ ਕੁਝ ਕਰ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜਾਨ ਦੇ ਕੇ ਇਸ ਦਾ ਮੁੱਲ ਚੁਕਾਉਣਾ ਪੈਂਦਾ ਹੈ। ਕਿਸੇ ਨੇ ਸਹੀ ਕਿਹਾ ਕਿ ਸ਼ੋਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਕਿ ਨਸ਼ਾ ਜ਼ਰੂਰਤ ਤੋਂ ਜ਼ਿਆਦਾ ਕਰ ਲੈਂਦੇ ਹਨ ਤੇ ਨਸ਼ੇ 'ਚ ਹੀ ਕੁਝ ਨਾ ਕੁਝ ਕਾਰਨਾਮਾ ਕਰ ਜਾਂਦੇ ਹਨ ਜਿਸ ਨੂੰ ਆਮ ਭਾਸ਼ਾ 'ਚ ਸਟੰਟ ਵੀ ਕਿਹਾ ਜਾਂਦਾ ਹੈ। ਅਜਿਹਾ ਹੀ ਕੁਝ ਇਕ ਵਿਅਕਤੀ ਨਾਲ ਵਾਪਰਿਆ ਹੈ। ਤੁਸੀਂ ਫਿਲਮਾਂ 'ਚ ਆਪਣੇ ਪਸੰਦੀਦਾ ਹੀਰੋ ਨੂੰ ਉਚੀਆਂ ਇਮਾਰਤਾਂ ਤੋਂ ਛਲਾਂਗ ਲਗਾਉਂਦੇ ਹੋਇਆ ਦੇਖਿਆ ਹੋਵੇਗਾ। ਫਿਰ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਉਹ ਆਰਾਮ ਨਾਲ ਆਪਣੇ ਦੁਸ਼ਮਣਾਂ ਨੂੰ ਮਾਰਦਾ ਵੀ ਹੈ ਪਰ ਜੇਕਰ ਕੋਈ ਵਿਅਕਤੀ 8 ਵੀਂ ਮੰਜ਼ੀਲ ਤੋਂ ਛਲਾਂਗ ਲਗਾਏ ਤਾਂ ਯਕਨੀਨ ਹੀ ਉਹ ਨਹੀਂ ਬਚ ਸਕੇਗਾ। ਰੂਸ ਦੀਆਂ ਸੜਕਾਂ 'ਤੇ ਬੀਤੇ ਦਿਨੀਂ ਕੁਝ ਅਜਿਹਾ ਹੋਇਆ ਕਿ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ।
ਯੂ ਟਿਊਬ 'ਤੇ ਇਸ ਹਾਦਸੇ ਦੀ ਵੀਡੀਓ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਦੱਸਿਆ ਗਿਆ ਹੈ ਕਿ ਇਕ ਆਦਮੀ 8ਵੀਂ ਮੰਜ਼ਿਲ ਤੋਂ ਛਲਾਂਗ ਲਗਾਉਣ ਤੋਂ ਬਾਅਦ ਪਾਰਕ 'ਚ ਖੜ੍ਹੀ ਇਕ ਕਾਰ 'ਤੇ ਡਿੱਗ ਜਾਂਦਾ ਹੈ। ਨੇੜੇ ਦੇ ਲੋਕ ਉਸ ਨੂੰ ਘੇਰ ਲੈਂਦੇ ਹਨ ਤੇ ਸੋਚਦੇ ਹਨ ਕਿ ਸ਼ਾਇਦ ਇਹ ਮਰ ਗਿਆ ਹੈ ਪਰ ਅਚਨਾਕ ਹੀ ਉਠਦਾ ਹੈ ਤੇ ਚੱਲਣ ਲੱਗਦਾ ਹੈ। ਜ਼ਿਕਰਯੋਗ ਹੈ ਕਿ ਹਾਦਸੇ 'ਚ ਵਿਅਕਤੀ ਦੇ ਬਹੁਤ ਸੱਟਾਂ ਲੱਗੀਆਂ ਹਨ ਤੇ ਸਰੀਰ 'ਤੇ ਕਈ ਥਾਵਾਂ 'ਤੇ ਖੂਨ ਵੀ ਨਿਕਲ ਰਿਹਾ ਹੁੰਦਾ ਹੈ। ਬਾਅਦ 'ਚ ਪੁੱਛਗਿਛ ਕਰਨ 'ਤੇ ਉਸ ਵਿਅਕਤੀ ਨੇ ਦੱਸਿਆ ਕਿ ਉਹ ਨਸ਼ੇ 'ਚ ਸੀ ਤੇ ਉਸ ਨੂੰ ਪਤਾ ਨਹੀਂ ਚੱਲਿਆ ਕਿ ਉਸ ਨਾਲ ਕੀ ਹੋ ਗਿਆ।
ਅਮਰੀਕੀ ਰੱਖਿਆ ਮੰਤਰੀ ਹੇਗਲ ਵਲੋਂ ਅਸਤੀਫਾ
NEXT STORY