ਨਵੀਂ ਦਿੱਲੀ— ਅਮਰੀਕਾ ਨੇ ਕਿਹਾ ਹੈ ਕਿ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਬਣੀ ਰਾਜਗ ਸਰਕਾਰ ਦੇ ਆਉਣ ਤੋਂ ਬਾਅਦ ਭਾਰਤ ਪ੍ਰਤੀ ਅੰਤਰਰਾਸ਼ਟਰੀ ਵਪਾਰਕ ਭਾਈਚਾਰੇ ਦੇ ਰੁਖ 'ਚ ਸਾਫ ਤਬਦੀਲੀ ਨਜ਼ਰ ਆਉਂਦੀ ਹੈ। ਅਮਰੀਕਾ ਦੇ ਵਪਾਰ ਪ੍ਰਤੀਨਿਧੀ ਮਾਈਕਲ ਫ੍ਰੋਮੈਨ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ 'ਚ ਵਿਦੇਸ਼ੀ ਅਤੇ ਘਰੇਲੂ ਉਦਯੋਗਪਤੀਆਂ ਅਤੇ ਅੰਤਰਰਾਸ਼ਟਰੀ ਵਪਾਰਕ ਭਾਈਚਾਰੇ ਦੇ ਰੁਖ ਕਾਫੀ ਸਪੱਸ਼ਟ ਤਬਦੀਲ ਨਜ਼ਰ ਆ ਰਹੇ ਹਨ। ਇਸ ਤਬਦੀਲੀ ਦਾ ਜ਼ਮੀਨੀ ਅਸਰ ਦੇਖਣ ਨੂੰ ਮਿਲੇਗਾ। ਭਾਰਤ ਵਲੋਂ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਉਧਾਰ ਬਣਾਉਣ ਲਈ ਚੁੱਕੇ ਗਏ ਕਦਮਾਂ ਦੇ ਬਾਰੇ 'ਚ ਫ੍ਰੋਮੈਨ ਨੇ ਕਿਹਾ ਹੈ ਕਿ ਬੀਮਾ ਖੇਤਰ ਨੂੰ ਲੈ ਕੇ ਚੰਗੀ ਖਾਸੀ ਦਿਲਚਸਪੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਦ 'ਚ ਵਿਚਾਰ ਅਧੀਨ ਬੀਮਾ ਬਿੱਲ ਦੇ ਖਰੜੇ ਨੂੰ ਲੈ ਕੇ ਵੀ ਕਾਫੀ ਰੁਚੀ ਹੈ ਜੋ ਕਿ ਸੰਸਦ 'ਚ ਵਿਚਾਰ ਅਧੀਨ ਹੈ।
ਕਸ਼ਮੀਰ ਵਿਚ 121 ਸਾਲਾ ਬੇਬੇ ਨੇ ਪਾਈ ਵੋਟ
NEXT STORY