ਨਵੀਂ ਦਿੱਲੀ- ਦਿੱਲੀ ਦੀ ਸਿਆਸਤ ਨੂੰ ਜਿਸ ਪਾਰਟੀ ਨੇ ਬਦਲ ਕੇ ਰੱਖ ਦਿੱਤਾ, ਉਹ ਅੱਜ ਹੀ ਦੇ ਦਿਨ ਬਣੀ ਸੀ। ਜੀ ਹਾਂ, ਅੰਨਾ ਅੰਦੋਲਨ ਦੀ ਕੁੱਖ ’ਚੋਂ ਨਿਕਲੀ ਆਮ ਆਦਮੀ ਪਾਰਟੀ ਅੱਜ ਮਤਲਬ ਬੁੱਧਵਾਰ ਨੂੰ 2 ਸਾਲ ਦੀ ਹੋ ਗਈ ਹੈ। ਆਪਣੇ ਦੂਜੇ ਜਨਮਦਿਨ ’ਤੇ ਪਾਰਟੀ ਨੇ ਤਾਲਕਟੋਰਾ ਸਟੇਡੀਅਮ ’ਚ ਮਹਿਲਾ ਸੁਰੱਖਿਆ ਦੇ ਮੁੱਦੇ ’ਤੇ ‘ਵਿਮੈਨ ਡਾਇਲੌਗ’ ਬੁਲਾਇਆ ਹੈ। ਸਿਆਸੀ ਪਾਰਟੀਆਂ ਆਲੋਚਨਾ ਦਾ ਸ਼ਿਕਾਰ ਹੋਣਾ ਤਾਂ ਲਾਜ਼ਮੀ ਹੈ ਪਰ ਇਸ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਕਿ ‘ਆਪ’ ਉਨ੍ਹਾਂ ਸਵਾਲਾਂ ਨੂੰ ਸਿਆਸਤ ਦੇ ਕੇਂਦਰ ’ਤੇ ਲਿਆਈ ਜੋ ਲੰਬੇ ਸਮੇਂ ਤੋਂ ਹਾਸ਼ੀਏ ’ਤੇ ਪਏ ਸਨ। ਇਸ ’ਚ ‘ਮੈਂਗੋ ਪੀਪਲ’ ਨਾਲ ਜੁੜੇ ਮੁੱਦੇ ਤਾਂ ਸਨ ਹੀ, ਸਿਆਸੀ ਪਾਰਦਰਸ਼ਤਾ ਅਤੇ ਵੀ. ਆਈ. ਪੀ. ਕਲਚਰ ਦੇ ਖਿਲਾਫ ਸਖਤ ਰੁਖ ਵੀ ਸੀ। ਦਾਅਵਾ ਸਵਰਾਜ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਸੀ ਅਤੇ ਚਿਹਰਾ ਈਮਾਨਦਾਰ ਅਕਸ ਦੇ ਅਰਵਿੰਦ ਕੇਜਰੀਵਾਲ ਦਾ ਸੀ।
ਨਤੀਜਾ 8 ਦਸੰਬਰ 2013 ਨੂੰ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਸਾਰੇ ਅਕਲਨ ਨਸ਼ਟ ਹੋ ਗਏ। ਇਕ ਸਾਲ ਪੁਰਾਣੀ ਪਾਰਟੀ ਨੇ 28 ਸੀਟਾਂ ਜਿੱਤ ਲਈਆਂ ਸਨ। ਦਿੱਲੀ ਦੀਆਂ ਸੜਕਾਂ ’ਤੇ ਝਾੜੂ ਲਹਿਰਾ ਰਹੀ ਸੀ। ਅਰਵਿੰਦ ਕੇਜਰੀਵਾਲ ਨੇ ਜਦੋਂ ਜਨਤਾ ਦੇ ਸਾਹਮਣੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਤਾਂ ਹਿੰਦੁਸਤਾਨ ਦੀ ਸਿਆਸਤ ਨੇ ਇਕ ਵੱਖ ਤਰ੍ਹਾਂ ਦੀ ਸਿਆਸੀ ਤਾਕਤ ਨੂੰ ਮਹਿਸੂਸ ਕੀਤਾ। ਸਹੁੰ ਚੁੱਕ ਸਮਾਰੋਹ ’ਚ ‘ਇਨਸਾਨ ਦਾ ਇਨਸਾਨ ਨਾਲ ਹੋਵੇ ਭਾਈਚਾਰਾ’ ਗਾਉਂਦਾ ਮੁੱਖ ਮੰਤਰੀ, ਭਾਰਤ ਨੇ ਪਹਿਲੇ ਨਹੀਂ ਦੇਖਿਆ ਸੀ। ਇਹ ਆਮ ਆਦਮੀ ਪਾਰਟੀ ਦੀ ਤਾਕਤ ਸੀ, ਇਹ ਆਮ ਆਦਮੀ ਪਾਰਟੀ ਦੀ ਪਹਿਲੀ ਅਤੇ ਸਭ ਤੋਂ ਵੱਡੀ ਜਿੱਤ ਸੀ।
26 ਨਵੰਬਰ 2012, ਇਹ ਉਹ ਤਰੀਕ ਹੈ, ਜਦੋਂ ਰਾਸ਼ਟਰ ਭਗਤੀ ਅਤੇ ਆਮ ਆਦਮੀ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਜੁਨੂੰਨ ਨਾਲ ਸ਼ੁਰੂ ਹੋਇਆ ਸੀ। ਆਮ ਆਦਮੀ ਪਾਰਟੀ ਦਾ ਸਫਰ, ਭ੍ਰਿਸ਼ਟਾਚਾਰ ਦੀਆਂ ਜੰਜ਼ੀਰਾਂ ’ਚ ਜਕੜਦੇ ਜਾ ਰਹੇ ਦੇਸ਼ ਨੂੰ ਬਚਾਉਣ ਲਈ ਸੜਕ ਤੋਂ ਲੈ ਕੇ ਸਰਕਾਰੀ ਦਫਤਰਾਂ ਤੱਕ ਰੋਜਮਰਰਾ ਦੇ ਛੋਟੇ-ਵੱਡੇ ਭ੍ਰਿਸ਼ਟਾਚਾਰ ਨਾਲ ਜੰਗ ਲੜਦੀ ਜਨਤਾ। ਲੋਕਪਾਲ ਦੇ ਦਮ ’ਤੇ ਪੂਰੇ ਦੇਸ਼ ਨੂੰ ਭ੍ਰਿਸ਼ਟਾਚਾਰ ਦੇ ਜਾਲ ਤੋਂ ਮੁਕਤ ਕਰਵਾਉਣ ਦਾ ਸੁਪਨਾ ਤਾਂ ਇੱਥੋਂ ਸ਼ੁਰੂ ਹੋਇਆ ਸੀ ਇਹ ਸਫਰ। ਜਨਲੋਕਪਾਲ ਅੰਦੋਲਨ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਅਤੇ ਪਹਿਲੀਆਂ ਚੋਣਾਂ ਤੋਂ ਲੈ ਕੇ ਦਿੱਲੀ ਦੀ ਸੱਤਾ ਹਾਸਲ ਕਰਨ ਤੱਕ, ਇਹ ਸਿਆਸੀ ਸਫਰ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ।
ਅਰਵਿੰਦ ਕੇਜਰੀਵਾਲ ਅਤੇ ਅੰਨਾ ਹਜ਼ਾਰੇ, ਇਕ ਸਾਬਕਾ ਬਿਊਰੋਕ੍ਰੇਟ ਤਾਂ ਦੂਜਾ ਮਜ਼ਬੂਤ ਅੰਦੋਲਨਕਾਰੀ। ਇਕ ਦਰੋਨਾਚਾਰੀਆ ਤਾਂ ਦੂਜਾ ਉਨ੍ਹਾਂ ਦਾ ਅਰਜੁਨ। ਦੋਹਾਂ ਨੇ ਮਿਲ ਕੇ ਇਕ ਅਜਿਹੇ ਮੁੱਦੇ ਨੂੰ ਸਿਆਸੀ ਹਥਿਆਰ ਬਣਾਇਆ, ਜਿਸ ੇਦ ਨਿਸ਼ਾਨੇ ’ਤੇ ਦੇਸ਼ ਦੀਆਂ ਕਈ ਪਾਰਟੀਆਂ ਸਨ। ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਵੀ ਆਮ ਆਦਮੀ ਪਾਰਟੀ ਦੀ ਬੁਨਿਆਦ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਅੰਦੋਲਨ ਦੀ ਪਰਣੀਤੀ ਸਿਆਸੀ ਪਾਰਟੀ ਦੇ ਰੂਪ ’ਚ ਸਾਹਮਣੇ ਆਏਗੀ ਅਤੇ ਅੰਨਾ ਵੀ. ਕੇ. ਸਿੰਘ (ਜੋ ਹੁਣ ਐ¤ਨ. ਈ. ਏ. ਸਰਕਾਰ ’ਚ ਮੰਤਰੀ ਹਨ) ਅਤੇ ਸੰਤੋਸ਼ ਭਾਰਤੀ ਨੂੰ ਨਾਲ ਲੈ ਕੇ ਕੇਜਰੀਵਾਲ ਤੋਂ ਵੱਖ ਹੋ ਜਾਣਗੇ।
ਆਮ ਆਦਮੀ ਪਾਰਟੀ ਦੀ ਨੀਂਹ ਤਾਂ ਉਸੇ ਦਿਨ ਤਿਆਰ ਹੋਣ ਲੱਗੀ ਸੀ, ਜਦੋਂ ਅਗਸਤ 2011 ’ਚ ਜੰਤਰ-ਮੰਤਰ ’ਤੇ ਅੰਨਾ ਅਤੇ ਕੇਜਰੀਵਾਲ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੇ ਅੰਦੋਲਨ ਸ਼ੁਰੂ ਕੀਤਾ ਸੀ। ਇੰਡੀਆ ਅਗੇਂਸਟ ਕਰਪਸ਼ਨ ਮਤਲਬ ਭ੍ਰਿਸ਼ਟਾਚਾਰ ਦੇ ਖਿਲਾਫ ਭਾਰਤ ਦੇ ਲੋਕਾਂ ਦੀ ਲੜਾਈ, ਇਸੇ ਅੰਦੋਲਨ ਨੂੰ ਲੈ ਕੇ ਅੰਨਾ ਨਾਲ ਕੇਜਰੀਵਾਲ, ਕਿਰਨ ਬੇਦੀ, ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ ਵਰਗੇ ਆਪਣੇ-ਆਪਣੇ ਖੇਤਰ ਦੀਆਂ ਮਸ਼ਹੂਰ ਹਸਤੀਆਂ ਇਕ ਮੰਚ ’ਤੇ ਆਈ। ਅੰਨਾ ਸਿਰਫ ਅੰਦੋਲਨ ਦੇ ਸਮਰਥਕ ਸਨ। ਭੁੱਖ-ਹੜਤਾਲ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਲਈ ਉਹ ਸ਼ੁਰੂ ਤੋਂ ਸਿਰਫ ਅੰਦੋਲਨ ਦੇ ਦਮ ’ਤੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
26/11 ਅੱਤਵਾਦੀ ਹਮਲੇ ਤੋਂ ਬਾਅਦ ਵੀ ਕੀ ਸੁਰੱਖਿਅਤ ਹੈ ਮੁੰਬਈ?
NEXT STORY