ਮੁੰਬਈ- ਕਹਿੰਦੇ ਨੇ ਅੱਤਵਾਦੀਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ। ਉਹ ਬੇਕਸੂਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਦੁਨੀਆ 'ਚ ਤਬਾਹੀ ਮਚਾਉਣਾ ਹੀ ਉਨ੍ਹਾਂ ਦਾ ਕੰਮ ਬਣ ਜਾਂਦਾ ਹੈ। ਕੁਝ ਅਜਿਹੇ ਜ਼ਖਮ ਜੋ ਕਿ ਅੱਤਵਾਦੀਆਂ ਨੇ ਮੁੰਬਈ ਦੇ ਲੋਕਾਂ ਨੂੰ ਦਿੰਤੇ, ਜਿਨਾਂ ਨੂੰ ਯਾਦ ਕਰ ਕੇ ਅੱਜ ਵੀ ਸਾਡੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਮੁੰਬਈ ਵਿਚ ਹੋਏ 2008 ਵਿਚ 26/11 ਦੇ ਹਮਲੇ ਦੀ ਅੱਜ 6ਵੀਂ ਬਰਸੀ ਹੈ। 26 ਨਵੰਬਰ 2008 ਦੀ ਉਹ ਕਾਲੀ ਰਾਤ ਨੂੰ ਯਾਦ ਕਰ ਕੇ ਬਹੁਤ ਦੁੱਖ ਹੁੰਦਾ ਹੈ, ਜਦੋਂ ਅੱਤਵਾਦੀਆਂ ਦੇ ਇਕ ਗੁਟ ਨੇ ਨਿਰਦੋਸ਼ ਲੋਕਾਂ 'ਤੇ ਗੋਲੀਬਾਰੀ ਕੀਤੀ ਅਤੇ ਇਸ ਗੋਲੀਬਾਰੀ ਵਿਚ ਕਈ ਬੇਕਸੂਰ ਲੋਕ ਮਾਰੇ ਗਏ।
ਮੁੰਬਈ ਦੇ ਤਾਜ ਹੋਟਲ ਵਿਚ ਰਾਤ ਤਕਰੀਬਨ 9 ਵਜ ਕੇ 55 ਮਿੰਟ 'ਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਨੇ ਤਾਜ ਹੋਟਲ ਦੇ ਗੁੰਬਦ ਤੱਕ ਆਪਣੀ ਪਹੁੰਚ ਬਣਾਈ। ਅੱਤਵਾਦੀਆਂ ਨੇ ਇੱਥੇ ਗ੍ਰੇਨੇਡ ਨਾਲ ਧਮਾਕੇ ਕੀਤੇ। ਚਾਰੋਂ ਪਾਸਿਓਂ ਸੁਰੱਖਿਆ ਫੋਰਸ, ਮੁੰਬਈ ਪੁਲਸ ਦੇ ਜਵਾਨ ਫੈਲ ਗਏ। ਅੱਤਵਾਦੀਆਂ ਵਲੋਂ ਕੀਤੇ ਗਏ ਧਮਾਕਿਆਂ ਵਿਚ ਤਕਰੀਬਨ 370 ਲੋਕ ਜ਼ਖਮੀ ਹੋ ਗਏ ਅਤੇ 166 ਨਿਰਦੋਸ਼ ਲੋਕ ਮਾਰੇ ਗਏ। ਇਨ੍ਹਾਂ ਵਿਚ ਪੁਰਸ਼ ਅਤੇ ਬੱਚੇ ਵੀ ਸ਼ਾਮਲ ਸਨ। ਮੁੰਬਈ ਦੇ ਤਾਜ ਹੋਟਲ 'ਤੇ ਹਮਲਾ ਕਰਨ ਵਾਲਿਆਂ 'ਚ ਅਜ਼ਮਲ ਕਸਾਬ ਨਾਂ ਦੇ ਅੱਤਵਾਦੀ ਨਾਲ 10 ਹੋਰ ਅੱਤਵਾਦੀ ਸ਼ਾਮਲ ਸਨ।
ਇਸ ਦੁਖਦਾਈ ਹਮਲੇ ਨੂੰ ਹੋਇਆ 6 ਸਾਲ ਬੀਤ ਗਏ ਹਨ ਪਰ ਸਵਾਲ ਇਹ ਉਠਦਾ ਹੈ ਕਿ ਕੀ ਅੱਜ ਵੀ ਮੁੰਬਈ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ। ਕੀ 6 ਸਾਲਾਂ ਬਾਅਦ ਇੱਥੇ ਕੋਈ ਵੱਡਾ ਬਦਲਾਅ ਆਇਆ ਹੈ? ਇਸ ਸਵਾਲ ਦਾ ਜਵਾਬ ਇਹ ਹੈ ਕਿ ਸੁਰੱਖਿਆ ਦੇ ਲਿਹਾਜ ਨਾਲ ਅਜਿਹੀਆਂ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣੇ ਸਨ ਪਰ ਸਰਕਾਰ ਦੇ ਦਾਅਵੇ ਅਤੇ ਵਾਅਦੇ ਖੋਖਲੇ ਸਾਬਤ ਹੋਏ। ਅੱਤਵਾਦੀ 26 ਨਵੰਬਰ ਨੂੰ ਸਮੁੰਦਰੀ ਰਸਤੇ ਰਾਹੀਂ ਮੱਛੀਆਂ ਫੜਨ ਵਾਲੀ ਕਿਸ਼ਤੀ ਕੁਬੇਰ ਵਿਚ ਬੈਠ ਕੇ ਅੱਤਵਾਦੀ ਮੁੰਬਈ ਆਏ ਸਨ। ਇਸ ਘਟਨਾ ਤੋਂ ਬਾਅਦ ਵੀ ਸਮੁੰਦਰੀ ਸਰਹੱਦ 'ਤੇ ਨਿਗਰਾਨੀ ਵਿਵਸਥਾ ਮਜ਼ਬੂਤ ਨਹੀਂ ਕੀਤੀ ਗਈ, ਜੋ ਕਿ ਸਰਕਾਰ ਦੇ ਕੰਮਾਂ 'ਤੇ ਸਵਾਲੀਆਂ ਨਿਸ਼ਾਨ ਖੜ੍ਹੀ ਕਰਦੀ ਹੈ।
ਤਾਂ ਇਕ ਸਿਗਰਟ ਦੀ ਖਰੀਦ ਨਾਲ ਦੇਣੇ ਹੋਣਗੇ 100 ਰੁਪਏ!
NEXT STORY