ਬਟਾਲਾ/ਅਲੀਵਾਲ (ਬੇਰੀ, ਸ਼ਰਮਾ)- ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਨਸ਼ੀਲੇ ਪਾਊਡਰ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਪੁਲਸ ਮੁਖੀ ਬਟਾਲਾ ਮਨਮਿੰਦਰ ਸਿੰਘ ਦੀਆਂ ਸਖਤ ਹਦਾਇਤਾਂ ’ਤੇ ਚਲਦਿਆਂ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਨਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਾਨ ਸੈਂਡਵਾਲ ਕੋਲੋਂ 130 ਗ੍ਰਾਮ ਨਸ਼ੀਲਾ ਪਾਊਡਰ, ਥਾਣਾ ਸਦਰ ਦੀ ਪੁਲਸ ਨੇ ਹਰਨੇਕ ਸਿੰਘ ਪੁੱਤਰ ਜੋਗਾ ਸਿੰਘ ਤੇ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਪਿੰਡ ਬੱਲ ਕੋਲੋਂ ਕ੍ਰਮਵਾਰ 50 ਗ੍ਰਾਮ ਤੇ 60 ਗ੍ਰਾਮ ਅਤੇ ਥਾਣਾ ਘੁਮਾਣ ਦੀ ਪੁਲਸ ਨੇ ਗੁਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮਾੜੀ ਬੁੱਚੀਆਂ ਕੋਲੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਉਕਤ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਵਿਰੁੱਧ ਇਨ੍ਹਾਂ ਦੇ ਸਬੰਧਤ ਥਾਣਿਆਂ ਵਿਚ ਐ¤ਨ. ਡੀ. ਪੀ. ਐ¤ਸ. ਐਕਟ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।
ਲਾਲਚ 'ਚ ਕੀਤਾ ਸੀ ਪਤਨੀ ਦਾ ਕਤਲ, ਹੋਈ ਉਮਰ ਕੈਦ ਦੀ ਸਜ਼ਾ
NEXT STORY