ਨਵੀਂ ਦਿੱਲੀ- ਜੇਕਰ ਤੁਹਾਡੇ ਘਰ 'ਚ ਦੀਵਾਲੀ ਦੇ ਤੋਹਫਿਆਂ ਦੀ ਭਰਮਾਰ ਹੋ ਗਈ ਹੈ ਜਿਸ ਦੀ ਕੋਈ ਲੋੜ ਨਹੀਂ ਹੈ ਅਤੇ ਤੁਸੀਂ ਸੋਚ ਰਹੇ ਹੋ ਕਿ ਇਨ੍ਹਾਂ ਦਾ ਕੀ ਕੀਤਾ ਜਾਵੇ ਤਾਂ ਤੁਹਾਡੇ ਲਈ ਥੋੜ੍ਹੀ ਤਸੱਲੀ ਦੀ ਗੱਲ ਹੈ ਕਿ ਦੇਸ਼ ਵਿਚ ਅਜਿਹੀਆਂ ਸਮੱਸਿਆਵਾਂ ਨਾਲ ਜੁਝਣ ਵਾਲੇ ਤੁਸੀਂ ਇਕੱਲੇ ਨਹੀਂ ਸਗੋਂ ਤੁਹਾਡੇ ਵਰਗੇ ਕਈ ਹੋਰ ਲੋਕ ਵੀ ਹਨ। ਵਰਤੋਂ ਕੀਤੇ ਗਏ ਸਾਮਾਨਾਂ ਦੀ ਆਨਲਾਈਨ ਵਿਕਰੀ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਓ.ਐਲ.ਐਕਸ. ਅਤੇ ਸੋਧ ਅਤੇ ਸਲਾਹ ਸੇਵਾ ਦੇਣ ਵਾਲੀ ਕੰਪਨੀ ਆਈ.ਐਮ.ਆਰ.ਬੀ. ਇੰਟਰਨੈਸ਼ਨਲ ਵਲੋਂ ਦੇਸ਼ ਦੇ 16 ਪ੍ਰਮੁੱਖ ਸ਼ਹਿਰਾਂ ਵਿਚ ਕੀਤੇ ਗਏ ਇਸ ਸਰਵੇਖਣ ਵਿਚ 5,300 ਲੋਕਾਂ ਨੇ ਹਿੱਸਾ ਲਿਆ।
ਇਸ ਵਿਚ ਸ਼ਾਮਲ 20 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਬੇਲੋੜੇ ਤੋਹਫਿਆਂ ਨੂੰ ਫਿਰ ਤੋਂ ਤੋਹਫਾ ਦਿੰਦੇ ਹਨ, ਜਦਕਿ 9 ਫੀਸਦੀ ਨੇ ਦੱਸਿਆ ਕਿ ਉਹ ਇਨ੍ਹਾਂ ਸੰਗਠਨਾਂ ਨੂੰ ਦਾਨ 'ਚ ਦਿੰਦੇ ਹਨ। ਉਥੇ ਹੀ 3 ਫੀਸਦੀ ਨੇ ਪਸੰਦ ਨਾ ਆਉਣ ਵਾਲੇ ਤੋਹਫਿਆਂ ਨੂੰ ਵੇਚਣ ਦੀ ਗੱਲ ਕਹੀ ਹੈ ਅਤੇ ਸਿਰਫ 1 ਫੀਸਦੀ ਨੇ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਸੁੱਟ ਦਿੰਦੇ ਹਨ। ਇਸ ਸਰਵੇਖਣ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸ਼ਹਿਰੀ ਘਰਾਂ 'ਚ ਕਰੀਬ 3.6 ਕਰੋੜ ਰੁਪਏ ਮੁੱਲ ਦੇ ਬੇਲੋੜੇ ਤੋਹਫੇ ਬੇਕਾਰ ਪਏ ਹੋਏ ਹਨ। ਜਦਕਿ ਸ਼ਹਿਰੀ ਖੇਤਰਾਂ 'ਚ ਮਿਲਣ ਵਾਲੇ 6 ਵਿਚੋਂ 1 ਤੋਹਫੇ ਅਜਿਹੇ ਹੁੰਦੇ ਹਨ ਜੋ ਕਿਸੇ ਕੰਮ ਦੇ ਨਹੀਂ ਹੁੰਦੇ।
ਫਿਰ ਆਈ ਸੋਨੇ 'ਚ ਗਿਰਾਵਟ, ਜਾਣੋ ਅੱਜ ਦੇ ਭਾਅ
NEXT STORY