ਬਟਾਲਾ (ਸੈਂਡੀ)- ਬੁੱਧਵਾਰ ਨੂੰ ‘ਜਗ ਬਾਣੀ’ ਦਫ਼ਤਰ ਵਿਚ ਸਮਾਧ ਰੋਡ ਬਟਾਲਾ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ਅਤੇ ਸਹੁਰਿਆਂ ਦੇ ਖਿਲਾਫ਼ ਦਾਜ ਲਿਆਉਣ ਦੇ ਕਥਿਤ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਕੌਰ ਨੇ ਆਪਣੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਮਨਜੀਤ ਕਯਰ ਦੀ ਹਾਜ਼ਰੀ ਵਿਚ ਦੱਸਿਆ, ਕਿ ਡੇਢ ਸਾਲ ਪਹਿਲਾਂ ਮੇਰਾ ਵਿਆਹ ਪ੍ਰੇਮ ਨਗਰ ਦੇ ਬਹੋੜਾਵਾਲ ਦੇ ਮਨਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਨਾਲ ਹੋਇਆ ਸੀ ਅਤੇ ਸਮੇਂ ਉਸ ਸਮੇਂ ਮੇਰੇ ਮਾਤਾ ਪਿਤਾ ਨੇ ਮੈਨੂੰ ਆਪਣੀ ਹੈਸੀਅਤ ਮੁਬਾਤਕ ਦਾਜ ਦਿੱਤਾ ਸੀ ਪਰ ਮੇਰੇ ਵਿਆਹ ਤੋਂ ਕੁਝ ਚਿਰ ਬਾਅਦ ਮੈਨੂੰ ਮੇਰੇ ਸਹੁਰੇ ਪਰਿਵਾਰ ਵਿਚ ਮੇਰੇ ਸੱਸ, ਸਹੁਰਾ, ਜੇਠ, ਜਿਠਾਣੀ ਦਾਜ ਵਿਚ ਮੋਟਰਸਾਇਕਲ ਲਿਆਉਣ ਲਈ ਹਰ ਰੋਜ਼ ਤੰਗ ਪਰੇਸ਼ਾਨ ਕਰਨ ਲੱਗੇ। ਜਦੋਂ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਕਿਹਾ ਕਿ ਮੇਰੇ ਮਾਤਾ ਪਿਤਾ ਗਰੀਬ ਹਨ ਅਤੇ ਉਹ ਮੈਨੂੰ ਮੋਟਰਸਾਇਕਲ ਨਹੀਂ ਦੇ ਸਕਦੇ ਅਤੇ ਉਨਾਂ ਨੇ ਮੈਨੂੰ ਇਸੇ ਗੱਲ ਤੋਂ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਗੁਰਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਮੇਰਾ ਪਤੀ ਨਸ਼ਾ ਕਰਦਾ ਅਤੇ ਵੇਚਦਾ ਹੈ ਅਤੇ ਉਹ ਮੈਨੂੰ ਵੀ ਇਸ ਧੰਦੇ ਵਿਚ ਸ਼ਾਮਲ ਕਰਨ ਲਈ ਮਜ਼ਬੂਰ ਕਰਦਾ ਹੈ। ਬੀਤੀ ਦਿਨ ਜਦੋਂ ਉਨਾਂ ਨੇ ਮੇਰੀ ਮਾਰ ਕੁਟਾਈ ਕਰਕੇ ਮੈਨੂੰ ਘਰੋਂ ਕੱਢਿਆ,ਤਾਂ ਮੈ ਆਪਣੇ ਪੇਕੇ ਘਰ ਜਾ ਕੇ ਉਨ੍ਹਾਂ ਨਾਲ ਸਾਰੀ ਗੱਲ ਕੀਤੀ ਅਤੇ ਫਿਰ ਅਸੀਂ ਵਿਮੈਨ ਸੈਲ ਬਟਾਲਾ ਵਿਚ ਆਪਣੇ ਸਹੁਰਿਆਂ ਖਿਲਾਫ਼ ਇਨਸਾਫ਼ ਲੈਣ ਲਈ ਇਕ ਐਪਲੀਕੇਸ਼ਨ ਦਿੱਤੀ। ਇਸ ਸਬੰਧੀ ਜਦੋ ਵਿਮੈਨ ਸੈਲ ਦੀ ਇੰਨਚਾਰਜ਼ ਇੰਸਪੈਕਟਰ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਅਸੀਂ ਬੁੱਧਵਾਰ ਨੂੰ ਲੜਕੇ ਵਾਲਿਆਂ ਨੂੰ ਇਥੇ ਬੁਲਾਇਆ ਸੀ ਅਤੇ ਅਚਾਨਕ ਲੜਕੇ ਦੇ ਪਿਤਾ ਦੀ ਤਬੀਅਤ ਖ਼ਰਾਬ ਹੋਣ ਕਰਕੇ ਇਨਾਂ ਦੋਹਾਂ ਪਾਰਟੀਆਂ ਨੂੰ ਅਗਲੀ ਤਰੀਕ ਦੇ ਦਿੱਤੀ ਹੈ। ਅਤੇ ਜਲਦ ਹੀ ਇਨਾਂ ਦੋਹਾਂ ਧਿਰਾਂ ਦਾ ਹੱਲ ਕੀਤਾ ਜਾਵੇਗਾ।
ਨਸ਼ੀਲੇ ਪਾਊਡਰ ਸਮੇਤ 4 ਗ੍ਰਿਫਤਾਰ, ਕੇਸ ਦਰਜ
NEXT STORY