ਲੁਧਿਆਣਾ : ਪੰਜਾਬ ਦੇ ਡਿਪਟੀ ਸੀ.ਐਮ. ਸੁਖਬੀਰ ਬਾਦਲ ਅੰਮ੍ਰਿਤਸਰ ਤੋਂ ਭਾਜਪਾ ਦੇ ਸਾਬਕਾ ਐਮ.ਪੀ. ਨਵਜੋਤ ਸਿੰਘ ਸਿੱਧੂ ਨੂੰ ਭੁੱਲ ਗਏ ਹਨ। ਲੁਧਿਆਣਾ ਪੁੱਜੇ ਸੁਖਬੀਰ ਬਾਦਲ ਤੋਂ ਜਦੋਂ ਸਿੱਧੂ ਦੀ ਬਿਆਨਬਾਜ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿੱਧੂ ਨੂੰ ਜਾਨਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਜਦੋਂ ਨਵਜੋਤ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹ ਸਿੱਧੂ ਦਾ ਨਾਂ ਸੁਣ ਕੇ ਜਿਵੇਂ ਹੈਰਾਨ ਜਿਹੇ ਹੋ ਗਏ।
ਸੁਖਬੀਰ ਬਾਦਲ ਨੇ ਇਸ ਦੌਰਾਨ ਸਿੱਧੂ ਪਰਿਵਾਰ ਨੂੰ ਲੈ ਕੇ ਮੀਡੀਆ ਵਲੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਪਰ ਜਦੋਂ ਪੱਤਰਕਾਰਾਂ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਅਜਿਹਾ ਪ੍ਰਤੀਕਰਮ ਦਿੱਤਾ ਕਿ ਜਿਵੇਂ ਉਹ ਸਿੱਧੂ ਨੂੰ ਜਾਣਦੇ ਹੀ ਨਾ ਹੋਣ।
ਮੈਂ ਸਿੱਧੂ ਖਿਲਾਫ ਕਾਰਵਾਈ ਨਹੀਂ ਕਰ ਸਕਦਾ : ਕਮਲ ਸ਼ਰਮਾ
NEXT STORY