ਵਾਸ਼ਿੰਗਟਨ— 'ਏ. ਐੱਲ. ਐੱਸ.' ਨਾਮੀ ਬੀਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਸ਼ੁਰੂ ਕੀਤਾ ਗਿਆ ਆਈਸ ਬਕੇਟ ਚੈਲੰਜ ਕਾਫੀ ਹਿੱਟ ਸਾਬਤ ਹੋਇਆ ਹੈ। ਉਸੀ ਤਰਜ 'ਤੇ ਹੁਣ ਏਡਜ਼ ਦੇ ਖਿਲਾਫ ਲੜਾਈ ਲੜਨ ਲਈ ਐੱਚ. ਆਈ. ਵੀ. ਸ਼ਾਵਰ ਸੈਲਫੀ ਚੈਲੰਜ ਸ਼ੁਰੂ ਹੋਇਆ ਹੈ। ਰਿਐਲਟੀ ਟੀ. ਵੀ. ਸਟਾਰ ਅਤੇ ਏਡਜ਼ ਵਰਕਰ ਜੈਕ ਮੈਕੇਨਰਾਥ ਨੇ ਇਹ ਪਹਿਲ ਕੀਤੀ ਹੈ।
ਜੈਕ ਨੇ ਇਹ ਪਹਿਲ ਨਿਊਯਾਰਕ ਦੀ ਇਕ ਗੈਰ-ਲਾਭਕਾਰੀ ਸੰਸਥਾ ਹਾਊਸਿੰਗ ਵਰਕ ਲਈ ਫੰਡ ਇਕੱਠਾ ਕਰਨ ਦੇ ਲਈ ਕੀਤੀ ਹੈ। ਇਹ ਸੰਸਥਾ 2030 ਤੱਕ ਏਡਜ਼ ਦੇ ਖਾਤਮੇ ਲਈ ਕੰਮ ਕਰ ਰਹੀ ਹੈ। ਜੈਕ ਨੇ ਗਲੋਬਲ ਗੇ ਸ਼ੋਸ਼ਲ ਐਪਲੀਕੇਸ਼ਨ ਮੂਵਜ਼ ਦੇ ਨਾਲ ਮਿਲ ਕੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਹੈ।
ਉਨ੍ਹਾਂ ਨੇ ਹਾਊਸਿੰਗ ਵਰਕ ਦੀ ਵੈੱਬਸਾਈਟ 'ਤੇ ਇਕ ਪੇਜ ਵੀ ਬਣਾਇਆ ਹੈ, ਜਿੱਥੇ ਕੋਈ ਵੀ ਇਸ ਮੁਹਿੰਮ ਦੇ ਲਈ ਦਾਨ ਦੇ ਸਕਦਾ ਹੈ। ਜੈਕ ਨੂੰ ਉਮੀਦ ਹੈ ਕਿ ਉਹ ਲਗਭਗ 1 ਮਿਲੀਅਨ ਡਾਲਰ ਇਕੱਠਾ ਕਰ ਲੈਣਗੇ। ਜੈਕ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਸ਼ਾਵਰ ਸੈਲਫੀ ਇਕ ਮਜ਼ੇਦਾਰ ਐਕਟੀਵਿਟੀ ਹੋਵੇਗੀ, ਜਿਸ ਵਿਚ ਕੋਈ ਅਸ਼ਲੀਲਤਾ ਨਹੀਂ ਹੋਵੇਗੀ ਅਤੇ ਲੋਕ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਇਸ ਮੁਹਿੰਮ ਨਾਲ ਜੁੜਨਗੇ।
ਆਾਪਣੇ ਚੈਲੰਜ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਤਿੰਨ ਹੋਰ ਲੋਕਾਂ ਨੂੰ ਚੈਲੰਜ ਕਰ ਸਕਦੇ ਹੋ। 1 ਦਸੰਬਰ ਨੂੰ ਵਰਲਡ ਏਡਜ਼ ਡੇਅ ਤੋਂ ਪਹਿਲਾਂ ਕੀਤੀ ਗਈ ਇਹ ਸ਼ੁਰੂਆਤ ਨਿਸ਼ਚਿਤ ਤੌਰ 'ਤੇ ਲੋਕਾਂ ਵਿਚ ਏਡਜ਼ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਕ ਵੱਡੀ ਮੁਹਿੰਮ ਸਾਬਤ ਹੋਵੇਗੀ।
ਇਟਲੀ ਦੀ ਅਦਾਲਤ ਨੇ ਭਾਈ ਤਲਵਿੰਦਰ ਸਿੰਘ ਬਡਾਲੀ ਨੂੰ ਕਿਰਪਾਨ ਪਹਿਨਣ ਦੀ ਦਿੱਤੀ ਆਗਿਆ
NEXT STORY