ਬਠਿੰਡਾ (ਬਲਵਿੰਦਰ)- ਥਾਣਾ ਸਿਵਲ ਲਾਈਨ ਪੁਲਸ ਨੇ ਡਾਕਟਰੀ ਦੀ ਪੜ੍ਹਾਈ ਲਈ ਦਿੱਲੀ ਦੇ ਇਕ ਕਾਲਜ ਵਿਚ ਦਾਖਲਾ ਦਿਆਉਣ ਦੇ ਨਾਂ 'ਤੇ ਇਕ ਵਿਅਕਤੀ ਨਾਲ 6 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਪਤੀ ਪਤਨੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਬਠਿੰਡਾ ਵਾਸੀ ਰਵਿੰਦਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਐੱਮ.ਡੀ. ਦੀ ਸਿੱਖਿਆ ਲਈ ਕਿਸੇ ਕਾਲਜ਼ ਵਿਚ ਦਾਖਲਾ ਕਰਵਾਉਣਾ ਸੀ। ਇਸ ਦੇ ਲਈ ਉਸ ਨੇ ਦਿੱਲੀ ਵਾਸੀ ਰਵੀ ਕੁਮਾਰ ਤੇ ਉਸ ਦੀ ਪਤਨੀ ਕੇ.ਰਤਨਾ ਮਾਲਾ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਉਸ ਦੀ ਲੜਕੀ ਨੂੰ ਇਕ ਕਾਲਜ਼ ਵਿਚ ਦਾਖਲਾ ਦੁਆਉਣ ਦੀ ਗੱਲ ਕੀਤੀ ਤੇ ਇਸ ਦੇ ਲਈ 6 ਲੱਖ ਰੁਪਏ ਮੰਗੇ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਲੋਕਾਂ ਨੂੰ ਦਾਖਲਾ ਕਰਵਾਉਣ ਲਈ 6 ਲੱਖ ਰੁਪਏ ਦੇ ਦਿੱਤੇ। ਬਾਅਦ ਵਿਚ ਉਕਤ ਪਤੀ-ਪਤਨੀ ਨੇ ਨਾ ਤਾਂ ਉਸ ਦੀ ਲੜਕੀ ਨੂੰ ਦਾਖਲਾ ਦੁਆਇਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਅਜਿਹਾ ਕਰਕੇ ਉਕਤ ਲੋਕਾਂ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਉਕਤ ਪਤੀ ਪਤਨੀ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਹਤ ਬੀਮਾ ਯੋਜਨਾ ਪੰਜਾਬ 'ਚ ਕਾਮਯਾਬ : ਜਿਆਣੀ
NEXT STORY