ਜਲੰਧਰ-'ਹਾਏ ਓਏ, ਮੈਂ ਦੂਜੀ ਵਾਰ ਲੁੱਟਿਆ ਗਿਆ'। ਇਹ ਬੋਲ ਸੀ ਸ਼ਹਿਰ ਦੇ ਸੋਢਲ ਚੌਂਕ 'ਚ ਸਥਿਤ ਉਸ ਦੁਕਾਨ ਦੇ ਮਾਲਕ ਦੇ, ਜਿਸ 'ਚ ਦੋ ਵਾਰ ਚੋਰੀ ਹੋ ਗਈ। ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਦੁਕਾਨ 'ਚ ਹਜ਼ਾਰਾਂ ਦੀ ਨਕਦੀ ਪਹਿਲਾਂ ਹੀ ਚੋਰੀ ਹੋ ਚੁੱਕੀ ਹੈ ਅਤੇ ਹੁਣ ਦੂਜੀ ਵਾਰ ਚੋਰਾਂ ਨੇ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ।
ਚੋਰਾਂ ਨੇ ਚੋਰੀ ਕਰਨ ਤੋਂ ਪਹਿਲਾਂ ਹੀ ਸੀ. ਸੀ. ਟੀ. ਵੀ. ਕੈਮਰੇ ਤੋੜ ਦਿੱਤੇ। ਇਸ ਸਾਰੇ ਮਾਮਲੇ ਤੋਂ ਬਾਅਦ ਪੁਲਸ ਗੰਭੀਰਤਾ ਨਾਲ ਇਸ ਦੀ ਜਾਂਚ ਕਰ ਰਹੀ ਹੈ ਪਰ ਇਸ ਤੋਂ ਇਹ ਹੀ ਸਾਬਿਤ ਹੁੰਦਾ ਹੈ ਕਿ ਸ਼ਹਿਰ 'ਚ ਚੋਰਾਂ ਨੂੰ ਪੁਲਸ ਦਾ ਬਿਲਕੁਲ ਵੀ ਡਰ ਨਹੀਂ ਰਿਹਾ।
ਪ੍ਰਾਸਪੈਕਟਸ ਤੋਂ ਹੀ ਕਰੋੜਾਂ ਦੀ ਕਮਾਈ ਕਰਦੇ ਨੇ ਸਕੂਲ
NEXT STORY