ਜਲੰਧਰ— ਪੰਜਾਬੀ ਗਾਇਕਾ, ਪਾਲੀਵੁੱਡ ਤੇ ਬਾਲੀਵੁੱਡ ਵਿਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਮਿਸ ਪੂਜਾ ਦੇ ਫੈਨਜ਼ ਲਈ ਚੰਗੀ ਖਬਰ ਹੈ। ਆਪਣੇ ਫੈਨਜ਼ ਨਾਲ ਰਾਬਤਾ ਕਾਇਮ ਰੱਖਣ ਲਈ ਫੇਸਬੁੱਕ ਤੋਂ ਬਾਅਦ ਮਿਸ ਪੂਜਾ ਨੇ ਸ਼ੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਵੀ ਐਂਟਰੀ ਕਰ ਲਈ ਹੈ। ਇੰਸਟਾਗ੍ਰਾਮ ਇਕ ਫੋਟੋ ਸ਼ੇਅਰਿੰਗ ਸਾਈਟ ਹੈ, ਜਿੱਥੇ ਤੁਸੀਂ ਮਿਸ ਪੂਜਾ ਦੇ ਨਵੇਂ ਇਵੈਂਟ ਅਤੇ ਉਸ ਦੀਆਂ ਫੋਟੋਆਂ ਦੇਖ ਸਕਦੇ ਹੋ।
ਜ਼ਿਕਰਯੋਗ ਹੈ ਕਿ ਮਿਸ ਪੂਜਾ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਰਹਿੰਦੀ ਹੈ ਤੇ ਆਪਣੇ ਸਰੋਤਿਆਂ ਤੇ ਪ੍ਰਸ਼ੰਸਕਾਂ ਨਾਲ ਰਾਬਤਾ ਕਾਇਮ ਰੱਖਦੀ ਹੈ। ਫੇਸਬੁੱਕ 'ਤੇ ਇਸ ਸਮੇਂ 25 ਲੱਖ ਦੇ ਕਰੀਬ ਹੈ, ਜਦੋਂ ਇੰਸਟਾਗ੍ਰਾਮ 'ਤੇ ਆਉਂਦੇ ਸਾਰ ਹੀ ਉਸ ਦੇ ਫੈਨਜ਼ ਦੀ ਗਿਣਤੀ 13 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇੰਸਟਾਗ੍ਰਾਮ ਨਾਲ ਜੁੜਨ ਦੀ ਖਬਰ ਖੁਦ ਮਿਸ ਪੂਜਾ ਨੇ ਆਪਣੇ ਫੇਸਬੁਕ ਪੇਜ 'ਤੇ ਦਿੱਤੀ ਹੈ ਤੇ ਹੁਣ ਉਸ ਦੇ ਫੈਨਜ਼ http://instagram.com/misspooja 'ਤੇ ਉਸ ਦੀਆਂ ਖੂਬਸੂਰਤ ਫੋਟੋਆਂ ਦੇਖ ਸਕਦੇ ਹਨ।
'ਹਾਏ ਓਏ, ਮੈਂ ਦੂਜੀ ਵਾਰ ਲੁੱਟਿਆ ਗਿਆ' (ਵੀਡੀਓ)
NEXT STORY