ਕਰਾਚੀ- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇਥੋਂ ਦੀ ਇਕ ਜੇਲ 'ਚੋਂ 36 ਮਛੇਰਿਆਂ ਸਣੇ 40 ਭਾਰਤੀ ਬੰਦੀਆਂ ਨੂੰ ਰਿਹਾਅ ਕਰ ਦਿੱਤਾ। ਕਰਾਚੀ ਦੀ ਜ਼ਿਲਾ ਜੇਲ ਮਾਲੀਰ ਤੋਂ ਬੰਦੀਆਂ ਦੀ ਰਿਹਾਈ ਨੇਪਾਲ 'ਚ 18ਵੇਂ ਸਾਰਕ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਆਹੁਦਾ ਨਵਾਜ਼ ਸ਼ਰੀਫ ਵਲੋਂ ਇਕ-ਦੂਜੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਏ ਜਾਣ ਅਤੇ ਇਕ-ਦੂਜੇ ਦਾ ਧੰਨਵਾਦ ਕੀਤੇ ਜਾਣ ਤੋਂ ਇਕ ਦਿਨ ਬਾਅਦ ਹੋਈ ਹੈ। ਈਂਧਨ ਫਾਊਂਡੇਸ਼ਨ ਚੈਰਿਟੀ ਦੇ ਬੁਲਾਰੇ ਅਨਵਰ ਕਾਜ਼ਮੀ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਬੰਦੀਆਂ 'ਚ 36 ਮਛੇਰਿਆਂ ਅਤੇ ਚਾਰ ਹੋਰ ਹਨ। ਕਾਜਮੀ ਨੇ ਦੱਸਿਆ ਕਿ ਸਾਡਾ ਸੰਗਠਨ ਰਿਹਾਅ ਕੀਤੇ ਗਏ ਹਰੇਕ ਬੰਦੀ ਨੂੰ ਉਨ੍ਹਾਂ ਦੇ ਪਰਿਵਾਰ ਲਈ ਕੱਪੜੇ ਦੇ ਪੈਕੇਟ ਅਤੇ 10-10 ਹਜ਼ਾਰ ਰੁਪਏ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਵਾਹਘਾ ਸਰਹੱਦ ਤੱਕ ਪਹੁੰਚਾਉਣ ਲਈ ਸਾਧਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਨੂੰ ਲਾਹੌਰ ਲਿਜਾਇਆ ਜਾਵੇਗਾ ਅਤੇ ਵਾਹਘਾ ਸਰਹੱਦ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਅਧਿਕਾਰਤ ਤੌਰ 'ਤੇ ਇਹ ਸਪੱਸ਼ਟ ਨਹੀਂ ਹੈ ਕਿ ਮਛੇਰੇ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਦੁਨੀਆ ਟੀ. ਵੀ. ਨੇ ਖਬਰ ਦਿੱਤੀ ਹੈ ਕਿ ਉਨ੍ਹਾਂ ਨੂੰ ਤਕਰੀਬਨ 1 ਸਾਲ ਪਹਿਲਾਂ ਫੜਿਆ ਗਿਆ ਸੀ। ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਭਾਰਤੀਆਂ ਨੂੰ ਮਨੁੱਖੀ ਆਧਾਰ 'ਤੇ ਛੱਡਿਆ ਗਿਆ ਹੈ।
ਟਵਿੱਟਰ 'ਤੇ ਅੱਤਵਾਦ ਨੂੰ ਉਕਸਾਉਣ ਵਾਲੀ ਬ੍ਰਿਟਿਸ਼ ਮਹਿਲਾ 'ਤੇ ਮੁਕੱਦਮਾ
NEXT STORY