ਲੰਡਨ-ਦੱਖਣੀ ਲੰਡਨ 'ਚ 22 ਸਾਲ ਦੀ ਮਹਿਲਾ ਖਿਲਾਫ ਟਵਿੱਟਰ 'ਤੇ ਅੱਤਵਾਦ ਨੂੰ ਬੜ੍ਹਾਵਾ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਲਾ ਅਬਦੁੱਲਾ ਅਸੈਡ 'ਤੇ ਅੱਤਵਾਦ ਐਕਟ ਦੇ ਅਧੀਨ ਦੋ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਅੱਤਵਾਦ ਨੂੰ ਬੜ੍ਹਾਵਾ ਦੇਣ ਅਤੇ ਅਤੱਵਾਦੀਆਂ ਦੀ ਸਮੱਗਰੀ ਦਾ ਪ੍ਰਸਾਰ ਕਰਨ ਨਾਲ ਸੰਬੰਧਤ ਹੈ। ਹਾਲਾਂਕਿ ਮਹਿਲਾ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਅਲਾ 'ਤੇ ਇਹ ਮਾਮਲਾ ਟਵਿੱਟਰ ਅਕਾਊਂਟ 'ਤੇ ਅੱਤਵਾਦ ਨਾਲ ਜੁੜੇ ਫੋਟੋ ਅਤੇ ਵੀਡੀਓ ਲਿੰਕ ਸਾਂਝਾ ਕਰਨ ਦੇ ਕਾਰਨ ਦਰਜ ਕੀਤਾ ਗਿਆ ਹੈ। ਉਸਦੇ ਖਿਲਾਫ ਦਰਜ ਸ਼ਿਕਾਇਤ 'ਚ ਇਹ ਕਿਹਾ ਗਿਆ ਹੈ ਭਾਵੇਂ ਹੀ ਉਸਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੋਵੇ ਜਾਂ ਇਹ ਇਕ ਲਾਪਰਵਾਹੀ ਦਾ ਮਾਮਲਾ ਹੋਵੇ, ਇਸ ਤਰ੍ਹਾਂ ਦੇ ਫੋਟੋ ਅਤੇ ਵੀਡੀਓ ਲੋਕਾਂ ਨੂੰ ਅੱਤਵਾਦ ਜਾਂ ਅਪਰਾਧ ਕਰਨ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ ਉਤਸ਼ਾਹਿਤ ਕਰਨ ਵਾਲੇ ਹਨ।
ਭਾਰਤ ਨਾਲ ਸਾਰਥਕ ਗੱਲਬਾਤ ਚਾਹੁੰਦੈ ਪਾਕਿਸਤਾਨ
NEXT STORY