ਬੇਰੂਤ- ਸੀਰੀਆ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਇਸ ਦੋਸ਼ ਦਾ ਪ੍ਰਤੀਵਾਦ ਕੀਤਾ ਕਿ ਉਸ ਦੀ ਹਵਾਈ ਫੌਜ ਦੇ ਜਹਾਜ਼ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਸੀਰੀਆ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਨੂੰ ਉਸ ਦੇ ਉਪਰ ਨਿਸ਼ਾਨਾ ਵਿੰਨ੍ਹਣ ਦੀ ਬਜਾਏ ਇਸਲਾਮਿਕ ਸਟੇਟ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਜੋ ਖੁਦ ਨਾਗਰਿਕਾਂ ਨੂੰ ਕਤਲ ਕਰ ਰਹੇ ਹਨ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਸੀਰੀਆ ਦੇ ਰੱਕਾ ਸੂਬੇ 'ਚ ਸੀਰੀਆਈ ਜਹਾਜ਼ਾਂ ਦੀ ਬੰਬਾਰੀ ਨਾਲ ਜਿਸ 'ਚ ਦਰਜਨਾਂ ਨਾਗਰਿਕ ਮਾਰੇ ਗਏ। ਉਹ ਹੈਰਾਨ ਹਨ ਉਸ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਹਵਾਈ ਹਮਲਿਆਂ 'ਚ ਰਿਹਾਇਸ਼ੀ ਇਲਾਕਿਆਂ ਦੇ ਮਕਾਨ ਤਬਾਹ ਹੋ ਗਏ। ਸੀਰੀਆ ਦੇ ਮੰਤਰੀ ਉਮਰਾਨ ਅਲ ਜਾਊਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਹਾਜ਼ਾਂ ਨੇ ਨਾਗਰਿਕਾਂ ਨੂੰ ਟੀਚਾ ਬਣਾ ਕੇ ਹਮਲੇ ਨਹੀਂ ਕੀਤੇ। ਮੰਗਲਵਾਰ ਨੂੰ ਉੱਤਰੀ ਸੂਬੇ ਦੇ ਹਵਾਈ ਹਮਲੇ 'ਚ 95 ਨਾਗਰਿਕ ਮਾਰੇ ਗਏ।
ਸਾਬਕਾ ਪ੍ਰਧਾਨ ਮੰਤਰੀ ਸ਼ਿਨਵਾਤਰਾ ਵਿਰੁੱਧ ਮਹਾਦੋਸ਼
NEXT STORY